*ਸਲਾਹਕਾਰ ਦੇ ਬਿਆਨਾਂ ਨੂੰ ਲੈ ਕੇ ‘ਆਪ’ ਨੇ ਮੁੜ ਘੇਰਿਆ ਨਵਜੋਤ ਸਿੱਧੂ*

0
22

ਚੰਡੀਗੜ੍ਹ 28,ਅਗਸਤ (ਸਾਰਾ ਯਹਾਂ /ਬਿਊਰੋ ਰਿਪੋਰਟ) ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹਮਲਾ ਬੋਲਿਆ ਹੈ। ਪੰਜਾਬ ਮਾਮਲਿਆਂ ਬਾਰੇ ਸਹਿ ਇੰਚਾਰਜ ਅਤੇ ਵਿਧਾਇਕ ਰਾਘਵ ਚੱਢਾ ਨੇ ਕਿਹਾ ਨਵਜੋਤ ਸਿੰਘ ਸਿੱਧੂ ਸਿਰਫ ਸੱਤਾ ਦੀ ਲੜਾਈ ਲੜ੍ਹ ਰਹੇ ਸੀ ਅਤੇ ਉਹ ਉਨ੍ਹਾਂ ਨੂੰ ਮਿਲ ਗਈ ਹੈ।

ਰਾਘਵ ਨੇ ਕਿਹਾ ਕਿ, “ਕਾਂਗਰਸ ਪਾਰਟੀ ਹੁਣ ਬੁੱਢੀ ਹੋ ਚੁੱਕੀ ਹੈ।ਕਾਂਗਰਸ ਪੰਜਾਬ ਨੂੰ ਕੋਈ ਭਵਿੱਖ ਨਹੀਂ ਦੇ ਸਕਦੀ ਹੈ। ਕਾਂਗਰਸ ਦੇ ਅੰਦਰੁਨੀ ਕਲੇਸ਼ ਨੂੰ ਵੀ ਲੋਕ ਸਮਝ ਚੁੱਕੇ ਹਨ।ਸਿੱਧੂ ਨੇ ਜੋ ਐਡਵਾਈਜ਼ਰ ਨਿਯੁਕਤ ਕੀਤੇ ਹਨ। ਉਹਨਾਂ ਨੇ ਭਾਰਤ ਦੀ ਅਖੰਡਤਾ ਨੂੰ ਤਾਰ-ਤਾਰ ਕਰਨ ਵਾਲਾ ਬਿਆਨ ਦਿੱਤਾ ਹੈ।ਕੱਟੜ ਦੇਸ਼ ਭਗਤ ਲੋਕਾਂ ਦੇ ਅਜਿਹੇ ਬਿਆਨ ਦੇਖ ਸੁਣ ਕੇ ਖੂਨ ਖੋਲ ਜਾਂਦਾ ਹੈ।”

ਰਾਘਵ ਨੇ ਕਿਹਾ, “ਨਵਜੋਤ ਸਿੱਧੂ ਨੇ ਹੁਣ ਤੱਕ ਇੱਕ ਵਾਰ ਵੀ ਨਹੀਂ ਕਿਹਾ ਕਿ ਅਡਵਾਈਜ਼ਰ ਦੇ ਇਸ ਬਿਆਨ ਨੂੰ ਲੈ ਕੇ ਕੁਝ ਕੀਤਾ ਜਾਏਗਾ ਜਾਂ ਆਡਵਾਈਜ਼ਰ ਤੇ ਕੋਈ ਕਾਰਵਾਈ ਕੀਤੀ ਜਾਏਗੀ। 

ਉਨ੍ਹਾਂ ਕਿਹਾ ਕਿ, “ਮਹਾਭਾਰਤ ਦੀ ਲੜਾਈ ਵੀ 18 ਦਿਨ ‘ਚ ਖ਼ਤਮ ਹੋ ਗਈ ਸੀ।ਪਰ ਪੰਜਾਬ ਕਾਂਗਰਸ ਦੀ ਲੜਾਈ 2 ਮਹੀਨੇ ਤੋਂ ਚਲ ਰਹੀ ਹੈ। ਅਜੇ ਤੱਕ ਖ਼ਤਮ ਨਹੀਂ ਹੋਈ ਹੈ।ਇਸ ਲੜਾਈ ਕਾਰਨ ਪੰਜਾਬ ਦਾ ਪ੍ਰਸ਼ਾਸਨ ਅਤੇ ਪੰਜਾਬ ਦੇ ਲੋਕ ਨੁਕਸਾਨ ਝਲ ਰਹੇ ਹਨ।ਜੋ ਕਿ ਇਕ ਬਹੁਤ  ਵੱਡੀ ਗਲ ਹੈ।ਰਾਘਵ ਚੱਡਾ ਨੇ ਕਿਹਾ ਕਿ ਇਸ ਵਾਰ ਲੋਕ ਆਪ ਨੂੰ ਮੋਕਾ ਦੇਣਾ ਚਾਹੁੰਦੇ ਹਨ।”

LEAVE A REPLY

Please enter your comment!
Please enter your name here