ਬੁਢਲਾਡਾ 15 ਦਸੰਬਰ (ਸਾਰਾ ਯਹਾਂ/ਅਮਨ ਮਹਿਤਾ)
ਸੁਆਮੀ ਤੋਤਾ ਰਾਮ ਗੋਰੀ ਸ਼ੰਕਰ ਜਰਨਲ ਅਤੇ ਅੱਖਾਂ ਦੇ ਹਸਪਤਾਲ ਵਿਖੇ ਅੱਜ ਸਲਾਨਾ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਬੀਐਮਡੀ ਹੱਡੀਆਂ ਦੀ ਜਾਂਚ ਦੇ ਟੈਸਟ ਬਿਲਕੁਲ ਫਰੀ ਕੀਤੇ ਗਏ ਅਤੇ ਪੀਐਫਟੀ ਪੁੱਲ ਮੋਨਰੀ ਫੰਕਸ਼ਨ ਟੈਸਟ ਫੇਫੜਿਆਂ ਦੀ ਜਾਂਚ ਬਿਲਕੁਲ ਮੁਫਤ ਕੀਤੀ ਗਈ ਅਤੇ ਸੰਪੂਰਨ ਸੁਰੱਖਿਆ ਕੇਂਦਰ ਵੱਲੋਂ ਐਚਆਈਵੀ ਦੇ ਟੈਸਟ ਵੀ ਬਿਲਕੁਲ ਫਰੀ ਕੀਤੇ ਗਏ।
ਹਸਪਤਾਲ ਦੇ ਵਿੱਚ ਡਾਕਟਰ ਮਨੀਸ਼ ਬੰਸਲ ਈਐਨਟੀ ਵੱਲੋਂ 50 ਤੋਂ ਵੱਧ ਮਰੀਜ਼ਾਂ ਦੀ ਜਾਂਚ ਬਿਲਕੁਲ ਮੁਫਤ ਕੀਤੀ ਗਈ ਅਤੇ ਉਹਨਾਂ ਨੂੰ ਫਰੀ ਦਵਾਈ ਮੁਹਈਆ ਕਰਵਾਈ ਗਈ।
ਸੰਸਥਾ ਵੱਲੋਂ ਹੱਡੀਆਂ ਹੱਡੀਆਂ ਸ਼ੂਗਰ ਪੀਐਫਟੀ ਅਤੇ ਨਸਾਂ ਦੀ ਜਾਂਚ ਕਰਵਾਉਣ ਆਏ
200 ਤੋਂ ਵੱਧ ਮਰੀਜ਼ਾਂ ਨੇ ਲਾਭ ਲਿਆ ਜਿਸ ਦੇ ਵਿੱਚ ਲੋੜਵੰਦ ਮਰੀਜ਼ਾਂ ਨੂੰ ਦਵਾਈ ਮੁਫਤ ਵੀ ਮੁਹਈਆ ਕਰਵਾਈ ਗਈ। 60 ਤੋਂ ਵੱਧ ਮਰੀਜ਼ਾਂ ਦੇ ਐਚ ਆਈਬੀ ਦੇ ਟੈਸਟ ਬਿਲਕੁਲ ਫਰੀ ਕੀਤੇ ਗਏ। ਆਯੁਰਵੇਦ ਦੇ ਨਾਲ ਜੋੜਨ ਦੇ ਲਈ ਭਾਰਤ ਸਰਕਾਰ ਵੱਲੋਂ ਪ੍ਰਕਿਰਤੀ ਪ੍ਰੀਕਸ਼ਣ ਕਰਵਾਉਣ ਦੇ ਲਈ ਖਾਲਸਾ ਕਾਲਜ ਨੰਗਲ ਦੇ ਵੋਲੰਟੀਅਰ ਵੱਲੋਂ 150 ਤੋਂ ਵੱਧ ਲੋਕਾਂ ਦਾ ਪ੍ਰਕਿਰਤੀ ਪ੍ਰਿਕਸ਼ਨ ਬਿਲਕੁਲ ਫਰੀ ਕੀਤਾ ਗਿਆ ਅਤੇ ਉਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ। ਡਾਕਟਰ ਗੋਬਿੰਦ ਸਿੰਘ ਬਰੇਟਾ ਅਤੇ ਉਨਾਂ ਦੀ ਟੀਮ ਨੇ ਹਸਪਤਾਲ ਵਿਖੇ ਲੋਕਾਂ ਦੀ ਵਡਮੁਲੀ ਸੇਵਾ ਕਰਨ ਦੀ ਮਿਸਾਲ ਕਾਇਮ ਕੀਤੀ। ਸੰਸਥਾ ਦੇ ਐਮਡੀ ਅੰਮ੍ਰਿਤ ਪਾਲ ਕੰਡ,ਚੇਅਰਮੈਨ ਪਵਨ ਕੁਮਾਰ, ਮੈਡਮ ਨੀਲਮ, ਮੈਨੇਜਰ ਕੰਚਨ ਮਿੱਤਲ ਆਦਿ ਮੌਜੂਦ ਸਨ