ਬੁਢਲਾਡਾ 5 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ) : ਵੱਖ ਵੱਖ ਕਿਸਾਨੀ ਮਸਲਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਸਥਾਨਕ ਗੁਰਦੁਆਰਾ ਬਾਰ੍ਹਾਂ ਸਾਹਿਬ ਨੇੜ੍ਹੇ ਰੇਲਵੇ ਸ਼ਟੇਸ਼ਨ ਵਿਖੇ ਹੋਈ। ਇਸ ਮੋਕੇ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਪ੍ਰਧਾਨ ਦਿਲਬਾਗ ਸਿੰਘ ਗੱਗੀ ਕਲੀਪੁਰ ਨੇ ਕਿਹਾ ਕਿ ਅੱਜ ਦੇ ਸਮੇ ਵਿੱਚ ਕਿਸਾਨੀ ਬਹੁਤ ਮਾੜ੍ਹੇ ਦੌਰ ਵਿੱਚ ਚੱਲ ਰਹੀ ਹੈ। ਕਿਉਂਕਿ ਕੁਦਰਤੀ ਕਰੋਪੀ ਦੇ ਕਾਰਨ ਫਸਲਾਂ ਬਿੱਲਕੁੱਲ ਖਤਮ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਰੋਂ ਦੀ ਖਰੀਦ ਵਿੱਚ ਭਾਰੀ ਲੁੱਟ ਕਰਵਾ ਰਹੀ ਹੈ। ਕਿਉਕਿ ਸਰ੍ਹੋ ਦਾ ਰੇਟ 5450 ਰੁਪਏ ਹੈ ਜਦੋਂ ਕਿ ਮੰਡੀ ਵਿੱਚ ਵਪਾਰੀ ਵਰਗ ਵੱਲੋਂ 3800 ਰੁਪਏ ਤੋਂ 4000 ਰੁਪਏ ਤੱਕ ਖਰੀਦ ਕਰ ਰਹੀ ਹੈ। ਤਕਰੀਬਨ 1500 ਰੁਪਏ ਪ੍ਰਤੀ ਕੁਵਿੰਟਲ ਕਿਸਾਨ ਕਿਸਾਨ ਦੀ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਮੋਸਮ ਦੀ ਖਰਾਬੀ ਦੀ ਕਰਕੇ ਸਰ੍ਹੋ ਅਤੇ ਕਣਕਾਂ ਦੇ ਝਾੜ ਪਹਿਲਾ ਨਾਲੋਂ ਬਹੁਤ ਘੱਟ ਹਨ ਅਤੇ ਨਾਲ ਹੀ ਅੱਜ ਤੱਕ ਸਰਕਾਰ ਦੇ ਕਿਸੇ ਵੀ ਅਧਿਕਾਰੀ ਵੱਲੋਂ ਕਣਕ ਦੀ ਗਿਰਦਾਵਰੀ ਨਹੀਂ ਕੀਤੀ ਜਾ ਰਹੀ ਸਿਰਫ ਬਿਆਨ ਬਾਜੀ ਕਰਕੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰੋ ਐਮ ਐਸ ਪੀ ਦੇ ਰੇਟ ਤੇ ਨਾਂ ਖਰੀਦ ਸੁਰੂ ਕੀਤੀ ਅਤੇ ਕਣਕ ਦੀ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਬਣਦਾ ਮੁਆਵਜਾਂ ਨਾ ਦਿੱਤਾ ਗਿਆ ਤਾਂ ਜੱਥੇਬੰਦੀ ਵੱਡੀ ਪੱਧਰ ਤੇ ਸੰਘਰਸ਼ ਸ਼ੁਰੂ ਕਰੇਗੀ। ਇਸ ਮੌਕੇ ਸਕੱਤਰ ਬਾਬੂ ਸਿੰਘ ਦਾਤੇਵਾਸ, ਸੀਨੀਅਰ ਮੀਤ ਪ੍ਰਧਾਨ ਸਾਧੂ ਸਿੰਘ ਕੁਲਾਣਾ, ਖਜਾਨਚੀ ਮਹਿਲ ਸਿੰਘ, ਬਲਾਕ ਪ੍ਰਧਾਨ ਲਾਭ ਸਿੰਘ, ਜਿਲ੍ਹਾਂ ਯੂਥ ਪ੍ਰਧਾਨ ਮੇਵਾ ਸਿੰਘ, ਰਾਜਵੰਤ ਸਿੰਘ, ਜਸਵੰਤ ਸਿੰਘ, ਗੋਪਾਲ ਸਿੰਘ ਕਲੀਪੁਰ, ਅਸੋਕ ਕੁਮਾਰ, ਗੁਰਸੰਗਤ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।