ਸਰਹੱਦ ‘ਤੇ ਫਿਰ ਵਿਗੜਿਆ ਮਾਹੌਲ! ਭਾਰਤ ਵੱਲੋਂ ਦੁਸ਼ਮਣ ਦੀਆਂ ਪੰਜ ਚੌਕੀਆ ਤਬਾਹ, ਚਾਰ ਫੌਜੀ ਢੇਰ

0
120

ਜੰਮੂ 11 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੁੰਛ ਜ਼ਿਲ੍ਹੇ ਦੇ ਮਨਕੋਟ ਸੈਕਟਰ ‘ਚ ਗੋਲ਼ੀਬਾਰੀ ਕਰਨ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ ਮਿਲਿਆ ਹੈ। ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕਰਦਿਆਂ ਉਸ ਦੇ ਚਾਰ ਸੈਨਿਕ ਢੇਰ ਕਰ ਦਿੱਤੇ ਹਨ। ਇਸ ਦੇ ਨਾਲ ਹੀ ਪੰਜ ਚੌਕੀਆਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਇਸ ਗੋਲ਼ੀਬਾਰੀ ‘ਚ ਬੀਐਸਐਫ ਦੇ ਦੋ ਜਵਾਨ ਜ਼ਖਮੀ ਹੋਏ ਹਨ।

ਇਸ ਤੋਂ ਇਲਾਵਾ ਮਨਕੋਟ ‘ਚ ਗੋਲ਼ੇ ਡਿੱਗਣ ਨਾਲ ਅੱਧਾ ਦਰਜਨ ਤੋਂ ਵੱਧ ਮਕਾਨ ਨੁਕਸਾਨੇ ਗਏ। ਕੰਟਰੋਲ ਰੇਖਾ ‘ਤੇ ਅਸ਼ਾਂਤੀ ਪੈਦਾ ਕਰਨ ਤੇ ਅੱਤਵਾਦੀਆਂ ਦੀ ਘੁਸਪੈਠ ਕਰਾਉਣ ਵਾਲੀ ਪਾਕਿਸਤਾਨੀ ਫੌਜ ਮਨਕੋਟ ਸੈਕਟਰ ‘ਚ ਆਏ ਦਿਨ ਗੋਲ਼ੀਬਾਰੀ ਕਰ ਰਹੀ ਹੈ। ਸ਼ੁੱਕਰਵਾਰ-ਸ਼ਨੀਵਾਰ ਰਾਤ ਦੋ ਵਜੇ ਤੋਂ ਹੀ ਪਾਕਿਸਤਾਨ ਨੇ ਸਾਜ਼ਿਸ਼ ਤਹਿਤ ਯੁੱਧ ਵਿਰ੍ਹਾਮ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ। ਪਾਕਿਸਤਾਨ ਨੇ ਫੌਜੀ ਚੌਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਮੋਰਟਾਰ ਦਾਗੇ।

ਸ਼ਨੀਵਾਰ ਦੇਰ ਰਾਤ ਵੀ ਪੁੰਛ ਜ਼ਿਲ੍ਹੇ ਦੇ ਕਈ ਇਲਾਕਿਆਂ ‘ਚ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮਨਕੋਟ ਸੈਕਟਰ ‘ਚ ਤਾਇਨਾਤ ਬੀਐਸਐਫ ਦੇ ਦੋ ਕਾਂਸਟੇਬਲ ਸੀਐਚ ਮਨੋਹਰ ਤੇ ਰਿਆਜ਼ ਅਹਿਮਦ ਜ਼ਖਮੀ ਹੋ ਗਏ। ਇਸ ਤੋਂ ਬਾਅਦ ਭਾਰਤੀ ਫੌਜ ਨੇ ਇਸ ਦਾ ਤਿੱਖਾ ਜਵਾਬ ਦਿੱਤਾ। ਇਸ ਕਾਰਵਾਈ ‘ਚ ਪਾਕਿਸਤਾਨ ਫੌਜ ਦੀਆਂ ਕਰੀਬ ਪੰਜ ਚੌਕੀਆਂ ਨੂੰ ਭਾਰੀ ਨੁਕਾਸਨ ਪਹੁੰਚਿਆ ਹੈ।

LEAVE A REPLY

Please enter your comment!
Please enter your name here