ਫਗਵਾੜਾ 4 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ (ਯੂ.ਕੇ.) ਦੇ ਸਹਿਯੋਗ ਨਾਲ 6 ਅਕਤੂਬਰ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਇਕ ਮੀਟਿੰਗ ਸਭਾ ਦੇ ਮੁੱਖ ਸਰਪ੍ਰਸਤ ਸਤਪਾਲ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਪ੍ਰਸਤ ਸੁਰਿੰਦਰ ਸਿੰਘ ਸੋਢੀ ਹਾਕੀ ਓਲੰਪੀਅਨ ਦੀ ਅਗਵਾਈ ਹੇਠ ਖਾਲਸਾ ਸੀਨੀਅਰ ਸੈਕੇਂਡਰੀ ਸਕੂਲ ਮਾਡਲ ਟਾਊਨ ਵਿਖੇ ਹੋਈ। ਜਿਸ ਵਿਚ ਸਭਾ ਦੇ ਸਲਾਹਕਾਰ ਕਮੇਟੀ ਮੈਂਬਰ ਸ਼ਹਿਰ ਦੇ ਪਤਵੰਤੇ ਉਚੇਰੇ ਤੌਰ ਤੇ ਸ਼ਾਮਲ ਹੋਏ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵਿਆਹ ਸਮਾਗਮ ਦੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਸਮੂਹਿਕ ਵਿਆਹ ਸਮਾਗਮ 6 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ। ਜਿਸ ਤੋਂ ਬਾਅਦ 13 ਅਕਤੂਬਰ ਦਿਨ ਐਤਵਾਰ ਨੂੰ ਹਮੇਸ਼ਾ ਦੀ ਤਰ੍ਹਾਂ ਮਹਾਂਮਾਈ ਦੇ ਸ਼ੁਕਰਾਨੇ ਵਜੋਂ ਸ਼ਾਮ ਨੂੰ ਮਾਂ ਭਗਵਤੀ ਦੀ ਚੋਂਕੀ ਖੇੜਾ ਰੋਡ ਫਗਵਾੜਾ ਵਿਖੇ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਸਿਆਸੀ ਜੱਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਪੰਜਾਬ ਭਰ ਤੋਂ ਪ੍ਰਮੁੱਖ ਸ਼ਖਸੀਅਤਾਂ ਸਮਾਗਮ ਵਿਚ ਸ਼ਾਮਲ ਹੋ ਕੇ ਨਵੇ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣਗੀਆਂ। ਇਸ ਮੌਕੇ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਿੱਚ ਜਤਿੰਦਰ ਸਿੰਘ ਕੁੰਦੀ, ਗੁਰਮੀਤ ਪਲਾਹੀ, ਸਤਨਾਮ ਸਿੰਘ ਰਾਣਾ, ਅਵਤਾਰ ਸਿੰਘ ਮੰਡ, ਸੰਤੋਸ਼ ਕੁਮਾਰ ਗੋਗੀ, ਲੈਕਚਰਾਰ ਹਰਜਿੰਦਰ ਗੋਗਨਾ, ਡਾ: ਵਿਜੇ ਕੁਮਾਰ, ਮਨਦੀਪ ਬਾਸੀ, ਨਰਿੰਦਰ ਸਿੰਘ ਸੈਣੀ, ਜਗਜੀਤ ਸਿੰਘ ਸੇਠ, ਗੁਰਸ਼ਰਨ ਬਸੀ, ਰਾਕੇਸ਼ ਕੋਛੜ, ਜਸਪਾਲ ਸਿੰਘ ਚੀਮਾ, ਰਵਿੰਦਰ ਸਿੰਘ ਰਾਏ, ਅਸ਼ੋਕ ਸ਼ਰਮਾ, ਮਨਵੀਰ ਸਿੰਘ ਸ਼ੀਰਾ, ਭੁਪਿੰਦਰ ਕੁਮਾਰ ਪੀ.ਟੀ. ਮਾਸਟਰ, ਸਤਨਾਮ ਸਿੰਘ ਰਾਣਾ, ਅਮਿਤ ਸਹਿਦੇਵ, ਜੀਤ ਰਾਮ, ਸੌਰਵ ਰਾਹੀ, ਰਮਨ ਨਹਿਰਾ, ਸਾਹਿਬਜੀਤ ਸਾਬੀ, ਅਨੂਪ ਦੁੱਗਲ, ਗੁਰਦੀਪ ਸਿੰਘ ਤੁਲੀ, ਜਸ਼ਨ ਮਹਿਰਾ, ਆਰ.ਪੀ. ਸ਼ਰਮਾ ਤੋਂ ਇਲਾਵਾ ਹਰਚਰਨ ਭਾਰਤੀ, ਪ੍ਰਿਤਪਾਲ ਕੌਰ ਤੁਲੀ, ਸੁਧਾ ਬੇਦੀ, ਪ੍ਰੀਤ ਕੌਰ ਪ੍ਰੀਤੀ, ਸੈਂਟਰ ਸਟਾਫ਼ ਸਪਨਾ ਸ਼ਾਰਦਾ, ਤਨੂ, ਰਮਨਦੀਪ ਕੌਰ, ਆਸ਼ੂ ਬੱਗਾ, ਮਨਦੀਪ ਕੌਰ, ਮਨਰਾਜ, ਸਾਨੀਆ, ਪ੍ਰਭਜੋਤ, ਗੁਰਪ੍ਰੀਤ, ਰਾਧਿਕਾ, ਮਨਵੀਰ, ਰਵੀਨਾ, ਕਸ਼ਿਸ਼, ਖੁਸ਼ੀ ਰਾਣਾ, ਕਾਮਿਨੀ, ਭਾਵਨਾ, ਸੁਕੰਨਿਆ, ਰਜਨੀ, ਰਮਨਦੀਪ, ਰੰਜਨਾ, ਰਾਧਿਕਾ, ਹਰਮਨਪ੍ਰੀਤ, ਅਮਨਦੀਪ, ਆਰਤੀ, ਈਸ਼ਾ, ਹਰਮਨ, ਸਲੋਨੀ, ਕਾਜਲ ਸ਼ਰਮਾ, ਕੌਸ਼ਲਿਆ, ਲਵਪ੍ਰੀਤ ਕੌਰ, ਮਨੀਸ਼ਾ, ਅੰਜਲੀ, ਮੀਨੂੰ, ਮੋਨਿਕਾ,ਸੁਖਵਿੰਦਰ,ਪਿੰਕੀ,ਗੁਰਪ੍ਰੀਤ,ਹਰਪ੍ਰੀਤ , ਹਿਮਾਂਸ਼ੀ,ਜਸਪ੍ਰੀਤ ਕੌਰ,ਗੀਤਾ,ਸਵਿਤਾ,ਸਨੇਹਾ, ਰੋਸ਼ਨੀ, ਨਗਮਾ, ਆਰਤੀ, ਨੇਹਾ, ਜੈਸਮੀਨ ਕੌਰ, ਮੁਸਕਾਨ, ਸੁਰਜੀਤ, ਰੇਖਾ, ਖੁਸ਼ੀ, ਗੋਮਤੀ, ਦਿਵਿਆ,ਅੰਜਲੀ,ਪ੍ਰਤਿਮਾ, ਨਿਸ਼ਾ, ਮਨਪ੍ਰੀਤ ਕੌਰ, ਮੁਸਕਾਨ ਕੌਰ ਆਦਿ ਹਾਜ਼ਰ ਸਨ।