ਫਗਵਾੜਾ 7 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਨੌਂਵੀ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਲਿਦਾਨ ਦਿਵਸ ਮੌਕੇ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ ਸਿੱਖਿਆਰਥਣਾਂ ਨੂੰ ਸੁਲਤਾਨਪੁਰ ਲੋਧੀ, ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਦੇ ਇਤਹਾਸਕ ਧਾਰਮਿਕ ਅਸਥਾਨਾ ਦੀ ਯਾਤਰਾ ਕਰਵਾਈ ਗਈ। ਜਿਸ ਵਿਚ ਜਸਬੀਰ ਸਿੰਘ ਚਾਨਾ ਅਤੇ ਪਰਿਵਾਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਹਿਯੋਗ ਲਈ ਚਾਨਾ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਧਾਰਮਿਕ ਅਸਥਾਨਾ ਦੀ ਯਾਤਰਾ ਨਾਲ ਮਨ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ ਅਤੇ ਵਿਚਾਰ ਸ਼ੁੱਧ ਹੁੰਦੇ ਹਨ। ਉਹਨਾਂ ਕਿਹਾ ਕਿ ਸਿੱਖਿਆਰਥਣਾਂ ਨੂੰ ਇਸ ਯਾਤਰਾ ਦੇ ਨਾਲ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਇਤਿਹਾਸ ਬਾਰੇ ਜਾਣਨ ਦਾ ਮੌਕਾ ਵੀ ਮਿਲਿਆ ਹੈ। ਯਾਤਰਾ ਦੌਰਾਨ ਯਾਤਰੂਆਂ ਦੇ ਖਾਣ-ਪੀਣ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਹਰਜੋਤ ਸਿੰਘ ਚਾਨਾ, ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਜਗਜੀਤ ਸੇਠ, ਨਰਿੰਦਰ ਸੈਣੀ, ਮੈਡਮ ਰਮਨਦੀਪ ਕੌਰ, ਮੈਡਮ ਆਸ਼ੂ ਬੱਗਾ, ਪ੍ਰਵਾਸੀ ਭਾਰਤੀ ਮਦਨ ਲਾਲ ਕੋਰੋਟਾਨੀਆ, ਗੁਰਸ਼ਰਨ ਬਾਸੀ, ਮਨਦੀਪ ਬਾਸੀ ਤੋਂ ਇਲਾਵਾ ਯਾਤਰਾ ਵਿਚ ਸ਼ਾਮਲ ਸੈਂਟਰ ਦੀਆਂ ਸਿੱਖਿਆਰਥਣਾਂ ਮੁਸਕਾਨ, ਅਮਨਜੋਤ, ਕੋਮਲ, ਪਰਵੀਨ ਕੌਰ, ਮੇਘਾ, ਉਪਿੰਦਰ ਕੌਰ, ਮਨੀਸ਼ਾ, ਮਮਤਾ, ਤਾਨੀਆ, ਮੀਨਾਕਸ਼ੀ, ਪ੍ਰਿਆ, ਅੰਜਲੀ, ਜੋਤੀ ਰਾਣੀ, ਪ੍ਰਿਅੰਕਾ, ਮਨਰਾਜ, ਜਯੋਤੀ, ਰਜਨੀ, ਭਾਵਨਾ, ਕਾਮਨੀ, ਕਮਲਜੀਤ, ਸੰਦੀਪ, ਗੁਰਪ੍ਰੀਤ, ਰਮਨਦੀਪ, ਹਰਪ੍ਰੀਤ, ਕਾਜਲ, ਰਾਧਿਕਾ, ਤਮੱਨਾ, ਨਿਸ਼ਾ, ਭੂਮੀ, ਸਰੀਨਾ, ਸਲੋਨੀ, ਕਿਰਨ, ਸੋਨੀਆ, ਆਫ਼ਰੀਨ, ਸੰਦੀਪ ਆਦਿ ਹਾਜਰ ਸਨ।
