*ਸਰਬ ਨੌਜਵਾਨ ਸਭਾ ਨੇ ਖੇੜਾ ਰੋਡ ’ਤੇ ਕਰਵਾਈ ਮਾਂ ਭਗਵਤੀ ਦੀ 34ਵੀਂ ਸਾਲਾਨਾ ਚੌਂਕੀ*

0
27

ਫਗਵਾੜਾ 14 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਅੱਠ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਸਮਾਗਮ ਦੇ ਸਫਲ ਆਯੋਜਨ ਉਪਰੰਤ ਹਰ ਸਾਲ ਦੀ ਤਰ੍ਹਾਂ ਮਾਂ ਭਗਵਤੀ ਦੀ 34ਵੀਂ ਸਾਲਾਨਾ ਚੌਂਕੀ ਸਥਾਨਕ ਖੇੜਾ ਰੋਡ ’ਤੇ ਕਰਵਾਈ ਗਈ। ਸਭਾ ਦੇ ਮੁੱਖ ਸਰਪ੍ਰਸਤ ਸਤਪਾਲ ਲਾਂਬਾ ਦੀ ਅਗਵਾਈ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ ਉਕਤ ਧਾਰਮਿਕ ਪ੍ਰੋਗਰਾਮ ਦੌਰਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ, ਪ੍ਰਦੀਪ ਚਟਾਨੀ ਐਸ.ਡੀ.ਓ. ਸੀਵਰੇਜ ਬੋਰਡ ਅਤੇ ਕੁੰਦਨਾ ਚਟਾਨੀ, ਜੀ.ਆਰ.ਪੀ. ਇੰਚਾਰਜ ਜੋਧ ਸਿੰਘ ਤੋਂ ਇਲਾਵਾ ਆਪ ਪਾਰਟੀ ਦੇ ਐੱਸ.ਸੀ. ਵਿੰਗ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਵਿਸ਼ੇਸ਼ ਤੌਰ ’ਤੇ ਮਾਤਾ ਰਾਣੀ ਦੇ ਦਰਬਾਰ ’ਚ ਨਤਮਸਤਕ ਹੋਏ ਅਤੇ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਜਸਪਾਲ ਸਿੰਘ ਚੀਮਾ ਅਤੇ ਉਨ੍ਹਾਂ ਦੀ ਪਤਨੀ ਮਦਨਜੀਤ ਚੀਮਾ ਨੇ ਜੋਤੀ ਪੂਜਨ ਕਰਵਾਇਆ। ਚੁਨਰੀ ਦੀ ਰਸਮ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਨਿਭਾਈ ਜਦਕਿ ਝੰਡੇ ਦੀ ਰਸਮ ਸਮਾਜ ਸੇਵੀ ਰਾਜ ਕੁਮਾਰ ਮੱਟੂ ਵਲੋਂ ਨਿਭਾਈ ਗਈ। ਪੰਡਿਤ ਸ਼ੰਕਰ ਭਾਰਦਵਾਜ ਵੱਲੋਂ ਧਾਰਮਿਕ ਰਸਮਾਂ ਉਪਰੰਤ ਮਾਤਾ ਰਾਣੀ ਦੀ ਚੌਂਕੀ ਦਾ ਉਦਘਾਟਨ ਭਜਨ ਗਾਇਕ ਕੁਮਾਰ ਸੰਜੀਵ ਲੁਧਿਆਣਾ ਐਂਡ ਮਿਊਜ਼ੀਕਲ ਗਰੁੱਪ ਵੱਲੋਂ ਸ਼੍ਰੀ ਗਣੇਸ਼ ਵੰਦਨਾ ਨਾਲ ਕੀਤਾ ਗਿਆ। ਵਿਧਾਇਕ ਧਾਲੀਵਾਲ ਨੇ ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਪਿਛਲੇ 34 ਸਾਲ ਤੋਂ ਲਗਾਤਾਰ ਸਮੂਹਿਕ ਵਿਆਹ ਕਰਵਾਉਣ ਲਈ ਵਧਾਈ ਦੀ ਪਾਤਰ ਹੈ। ਭੰਡਾਰੇ ਦੀ ਸੇਵਾ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ ਰਾਮ ਸਮੇਤ ਸਮੂਹ ਪਤਵੰਤਿਆਂ ਨੇ ਪੂਰਾ ਸਹਿਯੋਗ ਦਿੱਤਾ। ਸਮਾਗਮ ਦੌਰਾਨ ਨਵ-ਵਿਆਹੇ ਜੋੜੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਮਾਤਾ ਰਾਣੀ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਕੁਮਾਰ ਸੰਜੀਵ ਨੇ ਆਪਣੀਆਂ ਮਕਬੂਲ ਭੇਟਾਂ ਰਾਹੀਂ ਸ਼ਰਧਾਲੂਆਂ ਨੂੰ ਝੂਮਣ ਲਈ ਰੱਖਿਆ। ਪ੍ਰਬੰਧਕਾਂ ਨੇ ਮੁੱਖ ਮਹਿਮਾਨਾਂ, ਪਤਵੰਤਿਆਂ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖੂਬੀ ਨਿਭਾਈ। ਜਲ ਦੀ ਸੇਵਾ ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਵੱਲੋਂ ਕੀਤੀ ਗਈ ਜਦਕਿ ਜੋੜਿਆਂ ਦੀ ਸੇਵਾ ਸ਼੍ਰੀ ਹਨੂੰਮਾਨਗੜ੍ਹੀ ਸੇਵਕ ਦਲ ਵੱਲੋਂ ਨਿਭਾਈ ਗਈ। ਇਸ ਮੌਕੇ ਮਨਦੀਪ ਬਾਸੀ, ਸਤਨਾਮ ਸਿੰਘ ਰਾਣਾ, ਗੁਰਸ਼ਰਨ ਬਾਸੀ, ਜਸ਼ਨ ਮਹਿਰਾ, ਅਨੂਪ ਦੁੱਗਲ, ਸਾਹਿਬਜੀਤ ਸਾਬੀ, ਰਾਜ ਕੁਮਾਰ ਕਨੌਜੀਆ, ਰਵਿੰਦਰ ਸਿੰਘ ਰਾਏ, ਰਾਮ ਲੁਭਾਇਆ, ਸਵਰਨ ਸਿੰਘ, ਜੀਤ ਰਾਮ, ਗੁਰਦੀਪ ਸਿੰਘ ਤੁਲੀ ਕਨਵੀਨਰ ਵਪਾਰ ਵਿੰਗ ਆਪ ਫਗਵਾੜਾ, ਵਰਿੰਦਰ ਸਿੰਘ ਕੰਬੋਜ, ਆਰ.ਪੀ. ਸ਼ਰਮਾ, ਰਮਨ ਨਹਿਰਾ, ਹਰਚਰਨ ਭਾਰਤੀ, ਨਰਿੰਦਰ ਸੈਣੀ, ਮੈਡਮ ਤਨੂ, ਮੈਡਮ ਸਪਨਾ ਸ਼ਾਰਦਾ, ਮੈਨੇਜਰ ਜਗਜੀਤ ਸਿੰਘ ਸੇਠ ਸ਼ੀਤਲ ਕੋਹਲੀ ਚਰਨਪ੍ਰੀਤ ਸਿੰਘ, ਕਰਮਜੀਤ ਸਿੰਘ, ਰਣਬੀਰ ਢਿੱਲੋਂ, ਲਾਇਨ ਗੁਰਦੀਪ ਸਿੰਘ ਕੰਗ, ਰਾਕੇਸ਼ ਕੋਛੜ, ਕਮਲਦੀਪ ਸੈਣੀ, ਅੰਮ੍ਰਿਤਪਾਲ ਸਿੰਘ ਮਾਹਲ, ਮਨਿੰਦਰ ਸਿੰਘ ਜੌਹਲ, ਲੱਕੀ, ਪਰਮਜੀਤ ਰਾਏ ਮਨਵੀਰ ਸੀਹਰਾ ਕੁਲਦੀਪ ਜਸਪਾਲ, ਮਾਸਟਰ ਅਨੂਪ ਕੁਮਾਰ, ਸੁਧਾ ਬੇਦੀ, ਵਿੱਕੀ ਸਿੰਘ, ਜਸਵਿੰਦਰ ਬਸੰਤ ਨਗਰ, ਮੈਡਮ ਰਮਨਦੀਪ ਕੌਰ, ਸੁਰਿੰਦਰ ਬੱਧਣ, ਦੀਪਾ, ਮਹਿਲਾ ਆਪ ਆਗੂ ਪ੍ਰਿਤਪਾਲ ਕੌਰ ਤੁਲੀ, ਰਵੀ ਕੁਮਾਰ ਸਾਬਕਾ ਕੌਂਸਲਰ ਮਨੀਸ਼ ਕਨੌਜੀਆ, ਬੀ.ਐਮ. ਪੁਰੀ, ਸੁਖਵਿੰਦਰ ਕੁਮਾਰ, ਸੁਰਿੰਦਰ ਪੁਰੀ, ਸ਼ਿਵ ਗੁਪਤਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

LEAVE A REPLY

Please enter your comment!
Please enter your name here