ਫਗਵਾੜਾ 30 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਚੰਡੀਗੜ੍ਹ ਅਤੇ ਜ਼ਿਲਾ ਯੂਥ ਅਫ਼ਸਰ ਮੈਡਮ ਗਗਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਹਿਰੂ ਯੂਵਾ ਕੇਂਦਰ ਕਪੂਰਥਲਾ ਦੇ ਸਹਿਯੋਗ ਨਾਲ ਵਿਸ਼ਵ ਏਡਜ਼ ਦਿਵਸ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਮਨਾਇਆ ਗਿਆ। ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਸੀ.ਐਮ.ਓ. ਫਾਜਿਲਕਾ ਡਾ. ਲਹਿੰਬਰ ਰਾਮ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਡਾ. ਬਲਰਾਜ ਕੌਰ ਨੇ ਸ਼ਿਰਕਤ ਕੀਤੀ। ਮੁੱਖ ਬੁਲਾਰੇ ਵਜੋਂ ਪਹੁੰਚੇ ਕਾਉਂਸਲਰ ਏਡਜ਼ ਮਲਕੀਤ ਰਾਮ ਨੇ ਹਾਜ਼ਰੀਨ ਨੂੰ ਏਡਜ ਦੇ ਲੱਛਣਾਂ ਅਤੇ ਇਸ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਬੀਮਾਰੀ ਖ਼ੂਨ ਰਾਹੀਂ ਸਰਿੰਜ਼ ਲਗਾਉਣ ਨਾਲ, ਜਾਂ ਸਰੀਰਕ ਮਿਲਾਪ ਰਾਹੀਂ ਫੈਲਦੀ ਹੈ। ਇਸ ਲਈ ਖਾਸ ਤੌਰ ਤੇ ਅਜਿਹੇ ਲੋਕਾਂ ਨੂੰ ਇਸ ਬੀਮਾਰੀ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਜਿਹਨਾ ਵਿੱਚ ਇਸ ਬੀਮਾਰੀ ਦੇ ਲਛਣ ਨਜ਼ਰ ਆ ਰਹੇ ਹੋਣ। ਉਹਨਾ ਨੇ ਇਹ ਵੀ ਕਿਹਾ ਕਿ ਹਰ ਮਹੀਨੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਵਿੱਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਇਜਾਫਾ ਹੋ ਰਿਹਾ ਹੈ। ਡਾ. ਲਹਿੰਬਰ ਰਾਮ ਸੀ.ਐੱਮ.ਓ ਨੇ ਸਭਾ ਅਤੇ ਕੇਂਦਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਏਡਜ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਅ ਲਈ ਸਰਬ ਨੌਜਵਾਨ ਸਭਾ ਅਤੇ ਨਹਿਰੂ ਯੂਵਾ ਕੇਂਦਰ ਦਾ ਇਹ ਉਪਰਾਲਾ ਲੋਕਾਂ ਲਈ ਬਹੁਤ ਲਾਭਦਾਇਕ ਹੈ। ਉਹਨਾ ਕਿਹਾ ਕਿ ਏਡਜ਼ ਬਹੁਤ ਹੀ ਖਤਰਨਾਕ ਅਤੇ ਮਾਰੂ ਰੋਗ ਹੈ। ਇਹ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਘੱਟ ਕਰ ਦਿੰਦੀ ਹੈ, ਜਿਸ ਨਾਲ ਸਰੀਰ ਵਿੱਚ ਹੋਰ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ, ਜੋ ਜਾਨਲੇਵਾ ਸਾਬਤ ਹੁੰਦੀਆਂ ਹਨ। ਉਹਨਾ ਦੱਸਿਆ ਕਿ ਭਾਰਤ ਵਿੱਚ 24 ਲੱਖ ਲੋਕ ਇਸ ਬੀਮਾਰੀ ਤੋਂ ਪੀੜਤ ਹਨ। ਇਹ ਬੀਮਾਰੀ ਖ਼ੂਨ ਨਾਲ ਦੂਸਰੇ ਲੋਕਾਂ ’ਚ ਪਹੁੰਚਦੀ ਹੈ। ਜਾਣਕਾਰੀ ਦੀ ਘਾਟ ਦੀ ਵਜ੍ਹਾ ਨਾਲ ਇਸ ਬਿਮਾਰੀ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਅਜਿਹੇ ਜਾਗਰੁਕਤਾ ਦੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ। ਮੰਚ ਸੰਚਾਲਕ ਦੀ ਭੂਮਿਕਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖੂਬੀ ਨਿਭਾਈ । ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਾਏ, ਰਮਨ ਨਹਿਰਾ, ਰਾਜ ਬਸਰਾ, ਜਗਜੀਤ ਸੇਠ ਮੈਨੇਜਰ, ਰਾਕੇਸ਼ ਕੋਛੜ, ਆਰ.ਪੀ.ਸ਼ਰਮਾ, ਸਾਹਿਬਜੀਤ ਸਾਬੀ, ਮੈਡਮ ਸਪਨਾ ਸ਼ਾਰਦਾ, ਹਰਵਿੰਦਰ ਸਿੰਘ ਐਮ.ਐਲ.ਟੀ, ਮੈਡਮ ਮੰਜੂ ਐਮ. ਐਲ. ਟੀ, ਗੁਰਸ਼ਰਨ ਬਾਸੀ , ਮੈਡਮ ਖ਼ੁਸ਼ਬੂ ਐਮ.ਐਲ.ਟੀ, ਸਟਾਫ਼ ਨਰਸ ਪਰਮਿੰਦਰ ਕੌਰ, ਸਟਾਫ਼ ਨਰਸ ਰੀਟਾ, ਮੈਡਮ ਸੁਮਨ, ਮੈਡਮ ਰਮਨ, ਮੀਨਾਕਸ਼ੀ, ਪ੍ਰੀਆ, ਮੁਸਕਾਨ, ਪਰਵੀਨ ਕੌਰ, ਮੇਘਾ, ਉਪਿੰਦਰ, ਸਾਨੀਆ, ਅੰਜਲੀ ਤੇ ਜਯੋਤੀ ਆਦਿ ਹਾਜ਼ਰ ਸਨ।