
ਮਾਨਸਾ 01 ਮਾਰਚ (ਸਾਰਾ ਯਹਾਂ/ ਜੋਨੀ ਜਿੰਦਲ) : ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਹੇਠ ਸਮੁਦਾਇਕ ਸਿਹਤ ਕੇਂਦਰ ਖਿਆਲਾ ਕਲਾਂ ’ਚ ਪੈਂਦੇ ਪਿੰਡਾਂ ਵਿਚ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਨਕਦੀ ਰਹਿਤ ਇਲਾਜ਼ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ, ਕਿਸਾਨਾਂ, ਉਸਾਰੀ ਕਿਰਤੀਆਂ, ਨੀਲੇ ਕਾਰਡ ਹੋਲਡਰ ਅਤੇ ਛੋਟੇ ਵਪਾਰੀਆਂ ਨੂੰ ਇਸ ਯੋਜਨਾ ਅਧੀਨ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਮਾਨਸਾ ਸਹਿਰ ਦੇ ਡਾ. ਪੰਕਜ ਸ਼ਰਮਾ ਅਤੇ ਡਾ. ਮਾਨਵ ਜਿੰਦਲ, ਜਿੰਦਲ ਆਰਥੋ ਕੇਅਰ ਹੱਡੀਆਂ ਤੇ ਜੋੜਾਂ ਦੇ ਹਸਪਤਾਲ, ਡਾ. ਪਰਦੀਪ ਅਤੇ ਅਡਵਾਂਸ ਅੱਖਾਂ ਦਾ ਹਸਪਤਾਲ ਅਤੇ ਅਪ੍ਰੇਸ਼ਨਾਂ ਦੇ ਰੇਖੀ ਹਸਪਤਾਲ, ਕੁਲਵੰਤ ਨਰਸਿੰਗ ਹੋਮ ਮਾਨਸਾ ਅਤੇ ਡਾਕਟਰ ਵਿਵੇਕ ਹਾਰਟ ਅਤੇ ਜਨਰਲ ਰੋਗਾਂ ਦਾ ਹਸਪਤਾਲ ਵਿੱਚ ਲਾਭਪਾਤਰੀ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਬੀਮਾਂ ਕਾਰਡਾਂ ਰਾਹੀਂ ਲਾਭਪਾਤਰੀ ਦੇ ਸਾਰੇ ਪਰਿਵਾਰ ਨੂੰ ਪੰਜ ਲੱਖ ਤੱਕ ਦੀ ਮੁਫਤ ਮੈਡੀਕਲ ਇਲਾਜ਼ ਦੀ ਸਹੂਲਤ ਸਾਰੇ ਸਰਕਾਰੀ ਹਸਪਤਾਲ, ਮੈਡੀਕਲ ਕਾਲਜਾਂ ਅਤੇ ਸੁਚੀਬੱਧ ਪ੍ਰਾਈਵੇਟ ਹਸਪਤਾਲ ਵਿੱਚ ਉਪਲਬਧ ਹੈ। ਇਹ ਬੀਮਾ ਸਕੀਮ ਅਧੀਨ ਨਕਦੀ ਰਹਿਤ ਮੁਫ਼ਤ ਇਲਾਜ਼ ਹਸਪਤਾਲ ਵਿੱਚ ਦਾਖਲ ਹੋਣ ’ਤੇ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਸਰਬਤ ਸਿਹਤ ਬੀਮਾ ਯੋਜਨਾ ਦੇ ਕਾਰਡ ਸਮੁਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਅਤੇ ਭੀਖੀ ਵਿਖੇ ਹਰ ਰੋਜ ਬਣਾਏ ਜਾਂਦੇ ਹਨ। ਇਸ ਮੌਕੇ ਅਰੋਗਿਆ ਮਿੱਤਰ ਰਘਵੀਰ ਸਿੰਘ ਅਤੇ ਕਾਰਡ ਬਣਾਉਣ ਆਏ ਲਾਭਪਾਤਰੀ ਹਾਜਰ ਸਨ।
