ਸਰਬੱਤ ਦਾ ਭਲਾ ਟਰੱਸਟ ਨੇ ਪਿੰਡ ਅਕਲੀਆ ਵਿਖੇ 25 ਪਰਿਵਾਰਾਂ ਨੂੰ ਵੰਡਿਆ ਰਾਸ਼ਨ

0
16

ਮਾਨਸਾ/ਜੋਗਾ 31ਮਈ (ਸਾਰਾ ਯਹਾ / ਗੋਪਾਲ ਅਕਲਿਆ)-ਕੋਰੋਨਾ ਮਹਾਂਮਾਰੀ ਦੌਰਾਨ ਲਾਕਡਾਉਨ ਸਮੇਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਦੀ ਵੰਡ ਕਰਕੇ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਕਦਮ ਹੈ। ਇਸ ਗੱਲ ਦਾ ਪ੍ਰਗਟਾਵਾ ਥਾਣਾ ਮੁਖੀ ਜੋਗਾ ਰੇਨੂੰ ਪਰੋਚਾ ਨੇ ਪਿੰਡ ਅਕਲੀਆ ਵਿਖੇ ਟਰੱਸਟ ਦੇ ਮੈਂਬਰ ਗੋਪਾਲ ਅਕਲੀਆ ਦੇ ਘਰ 25 ਬੇਸਹਾਰਾ ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਸਮੇਂ ਕੀਤਾ। ਇਸ ਸਮੇਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਪ੍ਰੋ. ਡਾ. ਐਸ.ਪੀ. ਉਬਰਾਏ ਤੇ ਸੂਬਾ ਪ੍ਰਧਾਨ ਜੱਸਾ ਸਿੰਘ ਵੱਲੋਂ ਭੇਜੇ  ਸੁੱਕੇ ਰਾਸ਼ਨ ਦੀ ਵੰਡ ਲੜੀਵਾਰ ਤਹਿਤ  ਪਿੰਡ ਅਕਲੀਆ ਵਿਖੇ ਟਰੱਸਟ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਤੇ ਥਾਣਾ ਮੁਖੀ ਜੋਗਾ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਨੇ ਕਿਹਾ ਕਿ   ਟਰੱਸਟ ਵੱਲੋਂ ਦੇਸ਼-ਵਿਦੇਸ਼ ਵਿੱਚ ਕੀਤੇ ਜਾ ਰਹੇ ਅਨੇਕਾਂ ਉਪਰਾਲੇ ਤਹਿਤ ਕੋਰੋਨਾ ਮਹਾਂਮਾਰੀ ਸਮੇਂ ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੀ ਵੰਡ ਕੀਤੀ ਜਾ ਰਹੀ ਹੈ, ਤਾਂ ਕੋਈ ਵੀ ਪਰਿਵਾਰ ਭੁੱਖਾ ਨਾ ਰਹੇ। ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਰਘਵੀਰ ਚੰਦ ਸ਼ਰਮਾ ਨੇ  ਟਰੱਸਟ ਵੱਲੋਂ ਲੋੜਵੰਦਾਂ ਦੀ ਕੀਤੀ ਜਾ ਰਹੀ  ਮਦਦ ਲਈ ਯੂਨੀਅਨ ਵੱਲੋਂ ਧੰਨਵਾਦ ਕਰਦਿਆਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਜਿਹੀ ਮਾਰ ਸਮੇਂ ਬੇਸਹਾਰਾ ਤੇ ਲੋੜਵੰਦਾਂ ਦੇ ਮਦਦ ਕਰਦੇ ਰਹਿਣ ਦੀ ਅਪੀਲ ਕੀਤੀ।  ਇਸ ਮੌਕੇ ਟਰੱਸਟ ਦੇ ਮੈਬਰ ਗੋਪਾਲ ਅਕਲੀਆ, ਜਥੇਦਾਰ ਬਲਦੇਵ ਸਿੰਘ ਮਾਖਾ, ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਰਘਵੀਰ ਚੰਦ ਸ਼ਰਮਾ, ਬੂਟਾ ਸਿੰਘ ਅਕਲੀਆ, ਉਮੀਦ ਸੇਵਾ ਸੁਸਾਇਟੀ ਦੇ ਪ੍ਰਧਾਨ ਡਾ. ਗੁਰਦੀਪ ਸਿੰਘ ਅਕਲੀਆ, ਸੱਤਪਾਲ ਸਿੰਗਲਾ, ਜਸਵੀਰ ਸਿੰਘ ਸੀਰੂ, ਸੇਵਕ ਸਿੰਘ ਆਦਿ ਹਾਜ਼ਰ ਸਨ।

NO COMMENTS