
ਮਾਨਸਾ, 14 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਜਿਲੇ ਦੇ ਪਿੰਡ ਭਾਈਦੇਸਾ ਦੇ ਨਿਵਾਸੀਆ ਨੇ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਕਰਦਿਆ ਪਿੰਡ ਦੀ ਸਾਰੀ ਪੰਚਾਇਤ ਸਰਪੰਚ ਅਤੇ ਪੰਚ ਸਰਬਸੰਮਤੀ ਨਾਲ ਚੁਣੇ ਗਏ। ਨਵੀਂ ਚੁਣੀ ਗਈ ਪੰਚਾਇਤ ਸਰਪੰਚ ਅਜੈਬ ਸਿੰਘ, ਪੰਚ ਪਰਮਜੀਤ ਕੌਰ, ਪੰਚ ਜਸਵਿੰਦਰ ਸਿੰਘ, ਪੰਚ ਦਿਲਪ੍ਰੀਤ ਸਿੰਘ, ਪੰਚ ਮਲਕੀਤ ਕੌਰ, ਪੰਚ ਗੁਰਬਚਨ ਸਿੰਘ, ਪੰਚ ਅਮਰੀਕ ਸਿੰਘ ਅਤੇ ਪੰਚ ਬਲਜਿੰਦਰ ਕੌਰ ਨੂੰ ਪਿੰਡ ਦੇ ਪਾਰਕ ਵਿੱਚ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਸਰੋਪੇ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਬੋਲਦਿਆ ਡਾ ਵਿਜੇ ਸਿੰਗਲਾ ਨੇ ਕਿਹਾ ਕਿ ਸਰਬਸੰਮਤੀ ਨਾਲ ਪੰਚਾਇਤ ਚੁਣਨਾ ਪਿੰਡ ਦੇ ਭਾਈਚਾਰਕ ਸਾਂਝ ਨੂੰ ਦਰਸਾਉਂਦਾ ਹੈ ਅਤੇ ਸਾਰੇ ਪਿੰਡ ਨਿਵਾਸੀ ਵਧਾਈ ਦੇ ਪਾਤਰ ਹਨ। ਨਾਲ ਹੀ ਹਲਕਾ ਵਿਧਾਇਕ ਨੇ ਨਵੀਂ ਬਣੀ ਪੰਚਾਇਤ ਨੂੰ ਯਕੀਨ ਦਵਾਇਆ ਕਿ ਪਿੰਡ ਦੇ ਅਧੂਰੇ ਕੰਮ ਪਹਿਲ ਦੇ ਅਧਾਰ ਤੇ ਸ਼ੁਰੂ ਕਰਵਾਏ ਜਾਣਗੇ।
