ਮਾਨਸਾ, 12 ਅਪ੍ਰੈਲ (ਸਾਰਾ ਯਹਾਂ/ਗੋਪਾਲ ਅਕਲੀਆ) -ਬਲਾਕ ਪੰਚਾਇਤ ਯੂਨੀਅਨ ਮਾਨਸਾ ਦੀ ਇੱਕ ਮੀਟਿੰਗ ਯੂਨੀਅਨ ਦੇ ਬਲਾਕ ਪ੍ਰਧਾਨ ਸਰਪੰਚ ਜਗਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸਰਪੰਚ ਜਗਦੀਪ ਸਿੰਘ ਢਿੱਲੋਂ ਨੇ ਸਰਕਾਰ ਪਾਸੋਂ ਮੰਗ ਕਰਦਿਆ ਕਿਹਾ ਕਿ ਪਿੰਡਾਂ ਵਿੱਚ ਕਾਫ਼ੀ ਕੰਮ ਅਧੂਰ ਪਏ ਹਨ, ਉਨ੍ਹਾਂ ਨੂੰ ਮੁਕੰਮਲ ਕਰਨ ਲਈ ਗ੍ਰਾਂਟ ਦਿੱਤੀ ਜਾਵੇ, ਤਾਂ ਸਮੇਂ ਸਿਰ ਕੰਮਾਂ ਨੂੰ ਮਕੁੰਮਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਮਨਰੇਗਾ ਸਕੀਮ ਅਧੀਨ ਕੀਤੇ ਗਏ ਕੰਮਾਂ ਦੀ ਲੰਬੇ ਸਮੇਂ ਤੋਂ ਅਧੂਰੀ ਪਈ ਬਕਾਇਆ ਰਾਸ਼ੀ ਦੇਣ ਦੇ ਨਾਲ-ਨਾਲ ਸਰਪੰਚਾਂ ਦੇ ਹੁਣ ਤੱਕ ਦਾ ਬਣਦਾ ਮਾਨ ਭੱਤਾ ਦਿੱਤਾ ਜਾਵੇ। ਯੂਨੀਅਨ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆ ਉਕਤ ਮੰਗਾਂ ਵੱਲ ਕੋਈ ਵੀ ਧਿਆਨ ਨਾ ਦਿੱਤਾ ਜਾਵੇ, ਤਾ ਸਰਕਾਰ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਇਸਦੇ ਮਾੜੇ ਨਤੀਜੇ ਭੁਗਤਣ ਲਈ ਤਿਆਰ ਰਹੇ। ਇਸ ਮੌਕੇ ਸੰਜੀਵ ਕੁਮਾਰ ਕੱਲੋ੍ਹ, ਹਰਬੰਸ ਸਿੰਘ ਭਾਈ ਦੇਸਾ, ਲਾਭ ਸਿੰਘ ਬੁਰਜ ਰਾਠੀ, ਸਰਪੰਚ ਰਾਜਪਾਲ ਸਿੰਘ ਬੁਰਜ ਹਰੀ, ਕਲਦੀਪ ਸਿੰਘ ਮਾਨਬੀਬੜੀਆ, ਗਮਦੂਰ ਸਿੰਘ ਔਤਾਂਵਾਲੀ, ਗਾਗੜ ਸਿੰਘ ਖੋਖਰ ਖੁਰਦ, ਗੁਰਚਰਨ ਸਿੰਘ ਖੋਖਰ ਕਲਾਂ, ਜਸਵਿੰਦਰ ਸਿੰਘ ਡੇਲੂਆਣਾ, ਗੁਰਜੀਤ ਸਿੰਘ ਰਮਦਿੱਤੇ ਵਾਲਾ, ਸਰਬਜੀਤ ਕੌਰ ਭੈਣੀਬਾਘਾ, ਜੱਗਾ ਸਿੰਘ ਹੀਰੇਵਾਲਾ, ਹਰਦੀਪ ਕੌਰ, ਬਲਕਰਨ ਸਿੰਘ ਕੋਟਲੀ ਕਲਾਂ (ਸਾਰੇ ਸਰਪੰਚ) ਹਾਜ਼ਰ ਸਨ।