
ਬਠਿੰਡਾ 4,ਅਕਤੂਬਰ (ਸਾਰਾ ਯਹਾਂ/ ਮੁੱਖ ਸੰਪਾਦਕ ) ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਸਿੱਧੂ ਦੀ ਸਰਪ੍ਰਸਤੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਜ਼ਿਲ੍ਹਾ ਬਠਿੰਡਾ ਸਰਦ ਰੁੱਤ ਖੇਡਾਂ ਸਪੋਰਟਸ ਸਕੂਲ ਘੁੱਦਾ ਵਿਖੇ ਹੋ ਰਹੀਆਂ ਹਨ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ ਨੇ ਦੱਸਿਆ ਕਿਅੰਡਰ 19 ਮੁੰਡੇ 5000 ਮੀਟਰ ਵਿੱਚ ਦਿਲਪ੍ਰੀਤ ਸਿੰਘ ਤਲਵੰਡੀ ਸਾਬੋ ਨੇ ਪਹਿਲਾਂ, ਅਕਾਸ਼ਦੀਪ ਸਿੰਘ ਤਲਵੰਡੀ ਸਾਬੋ ਨੇ ਦੂਜਾ,1500 ਮੀਟਰ ਕੁੜੀਆਂ ਅਮਨਦੀਪ ਕੌਰ ਭੁੱਚੋ ਨੇ ਪਹਿਲਾਂ, ਮਨਵੀਰ ਕੌਰ ਤਲਵੰਡੀ ਸਾਬੋ ਨੇ ਦੂਜਾ,100 ਮੀਟਰ ਅੰਡਰ 19 ਕੁੜੀਆ ਸੁਮਨਦੀਪ ਕੌਰ ਭਗਤਾਂ ਨੇ ਪਹਿਲਾਂ,ਕਾਮਨਾ ਬਠਿੰਡਾ 1 ਨੇ ਦੂਜਾ,ਅੰਡਰ 17 ਕੁੜੀਆਂ 100 ਮੀਟਰ ਸੁਭਨੀਤ ਕੌਰ ਬਠਿੰਡਾ 1 ਨੇ ਪਹਿਲਾਂ, ਗਗਨਦੀਪ ਕੌਰ ਤਲਵੰਡੀ ਸਾਬੋ ਨੇ ਦੂਜਾ,100 ਮੀਟਰ ਅੰਡਰ 14 ਕੁੜੀਆਂ ਹੁਰਿਸਤਾ ਬਿਸੁਟ ਬਠਿੰਡਾ 1 ਨੇ ਪਹਿਲਾਂ, ਅਰਸ਼ਦੀਪ ਕੌਰ ਬਠਿੰਡਾ 1 ਨੇ ਦੂਜਾ, ਲੰਬੀ ਛਾਲ ਅੰਡਰ 14 ਮੁੰਡੇ ਖੁਸ਼ਦੀਪ ਸਿੰਘ ਤਲਵੰਡੀ ਸਾਬੋ ਨੇ ਪਹਿਲਾਂ,ਭਿੰਦਰ ਸਿੰਘ ਭੁੱਚੋ ਮੰਡੀ ਨੇ ਦੂਜਾ, ਲੰਬੀ ਛਾਲ ਅੰਡਰ 14 ਕੁੜੀਆਂ ਰਮਨਦੀਪ ਕੌਰ ਮੰਡੀ ਕਲਾਂ ਨੇ ਪਹਿਲਾਂ,ਪ੍ਰੀਤ ਕੌਰ ਸੰਗਤ ਨੇ ਦੂਜਾ,ਹਾਈ ਜੰਪ ਅੰਡਰ 19 ਲੜਕੇ ਨਿਸ਼ਾਨ ਸਿੰਘ ਬਠਿੰਡਾ 1 ਨੇ ਪਹਿਲਾਂ, ਰਿਤਿਕ ਪਾਲ ਸੰਗਤ ਨੇ ਦੂਜਾ,ਪੋਲ ਵਾਲਟ ਅੰਡਰ 17 ਮੁੰਡੇ ਪਰਵਾਨ ਸਿੰਘ ਤਲਵੰਡੀ ਸਾਬੋ ਨੇ ਪਹਿਲਾਂ, ਅਰਸ਼ਦੀਪ ਸਿੰਘ ਬਠਿੰਡਾ 2 ਨੇ ਦੂਜਾ, ਅੰਡਰ 17 ਕੁੜੀਆਂ ਸੁਮਨਪ੍ਰੀਤ ਕੌਰ ਮੰਡੀ ਫੂਲ ਨੇ ਪਹਿਲਾਂ, ਸੁਖਮਨਦੀਪ ਕੌਰ ਮੰਡੀ ਫੂਲ ਨੇ ਦੂਜਾ,ਗੋਲਾ ਅੰਡਰ 14 ਕੁੜੀਆਂ ਨਵਰੀਤ ਕੌਰ ਮੰਡੀ ਫੂਲ ਨੇ ਪਹਿਲਾਂ,ਆਯੂਸੀ ਮੰਡੀ ਫੂਲ ਨੇ ਦੂਜਾ,ਅੰਡਰ 19 ਕੁੜੀਆ ਦਿਕਸਦੀਪ ਕੌਰ ਬਠਿੰਡਾ 2 ਨੇ ਪਹਿਲਾਂ, ਅਰਸ਼ਦੀਪ ਮੰਡੀ ਕਲਾਂ ਨੇ ਦੂਜਾ, ਡਿਸਕਸ ਥਰੋਅਰ ਅੰਡਰ 19 ਲੜਕੀਆਂ ਦਿਕਸਦੀਪ ਕੌਰ ਬਠਿੰਡਾ 2 ਨੇ ਪਹਿਲਾਂ,ਅੰਸਦੀਪ ਕੌਰ ਬਠਿੰਡਾ 1 ਨੇ ਦੂਜਾ,ਅੰਡਰ 17 ਲੜਕੇ ਕੁਵਰਇੰਦਰ ਸਿੰਘ ਬਠਿੰਡਾ 2 ਨੇ ਪਹਿਲਾਂ, ਗਗਨਦੀਪ ਸਿੰਘ ਗੋਨਿਆਣਾ ਨੇ ਦੂਜਾ ਸਥਾਨ,5000 ਮੀਟਰ ਵਾਕ ਮੁੰਡੇ ਵਿੱਚ ਹਰਮਨਦੀਪ ਸਿੰਘ ਤਲਵੰਡੀ ਸਾਬੋ.ਨੇ ਪਹਿਲਾਂ, ਅਤੁਲ ਕੁਮਾਰ ਬਠਿੰਡਾ 1ਨੇ ਦੂਜਾ,ਲੰਬੀ ਛਾਲ ਅੰਡਰ 17 ਵਿੱਚ ਹਾਰਦਿਕ ਸ਼ਰਮਾ ਬਠਿੰਡਾ 2 ਨੇ ਪਹਿਲਾਂ, ਅਰਸ਼ਦੀਪ ਸਿੰਘ ਭਗਤਾਂ ਨੇ ਦੂਜਾ,ਹਾਈ ਜੰਪ ਅੰਡਰ 17 ਕੁੜੀਆਂ ਵਿੱਚ ਹਰਮਨਪ੍ਰੀਤ ਕੌਰ ਮੰਡੀ ਫੂਲ ਨੇ ਪਹਿਲਾਂ, ਖੁਸ਼ਪ੍ਰੀਤ ਕੌਰ ਬਠਿੰਡਾ 2 ਨੇ ਦੂਜਾ ਸਥਾਨ,ਜੈਵਲਿਨ ਅੰਡਰ 19 ਵਿੱਚ ਮਨਪ੍ਰੀਤ ਕੌਰ ਮੌੜ ਨੇ ਪਹਿਲਾਂ,ਰਜਨੀ ਤਲਵੰਡੀ ਸਾਬੋ ਨੇ ਦੂਜਾ ਪ੍ਰਾਪਤ ਕੀਤਾ। ਇਸ ਮੌਕੇ ਰਿਟਾਇਰਡ ਲੈਕਚਰਾਰ ਬਿੰਦਰ ਕੌਰ, ਬਲਵਿੰਦਰ ਕੌਰ ਡੀ.ਪੀ.ਈ, ਇੰਦਰਜੀਤ ਕੌਰ, ਛਿੰਦਰਪਾਲ ਕੌਰ, ਸੁਖਦੇਵ ਸਿੰਘ ਕਸ਼ਮੀਰੀ ਲਾਲ, ਹਰਦੀਪ ਸਿੰਘ,ਬਿਮਲਾ ਦੇਵੀ, ਸੰਤੋਸ਼ ਕੁਮਾਰ, ਕੁਲਦੀਪ ਕੌ (ਸਾਰੇ ਪੀ.ਟੀ.ਆਈ) ਨੂੰ ਸਿੱਖਿਆ ਵਿਭਾਗ ਵਿੱਚ ਨਿਭਾਈਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਮੰਜੂ ਬਾਲਾ, ਪ੍ਰਿੰਸੀਪਲ ਗੀਤਾਂ ਅਰੋੜਾ,ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਹਰਜਿੰਦਰ ਸਿੰਘ, ਲੈਕਚਰਾਰ ਜਗਦੀਸ਼ ਕੁਮਾਰ, ਲੈਕਚਰਾਰ ਸੁਖਜਿੰਦਰ ਪਾਲ ਸਿੰਘ, ਲੈਕਚਰਾਰ ਅਮਰਦੀਪ ਸਿੰਘ, ਵਰਿੰਦਰ ਸਿੰਘ ਡੀ.ਪੀ.ਈ, ਲੈਕਚਰਾਰ ਗੁਰਿੰਦਰ ਸਿੰਘ, ਗੁਰਮੀਤ ਸਿੰਘ ਮਾਨ, ਗੁਰਮੀਤ ਸਿੰਘ ਭੂੰਦੜ (ਬੀ.ਐਮ ਖੇਡਾਂ) , ਭੁਪਿੰਦਰ ਸਿੰਘ ਤੱਗੜ ਹਾਜ਼ਰ ਸਨ।
