
ਮਾਨਸਾ 21 ਅਪ੍ਰੈਲ (ਬਪਸ):ਪਿੰਡ ਸਰਦੂਲੇਵਾਲੇ ਵਿੱਚ ਇੱਕ ਵਿਅਕਤੀ ਵੱਲੋ ਪਤਨੀ ਦੇ ਨਜਾਇਜ਼ ਸੰਬੰਧਾਂ ਤੋ ਦੁੱਖੀ ਹੋਕੇ ਖੁਦਕਸੀ ਕਰ ਲਈ ਹੈ। ਥਾਨਾ ਸਰਦੂਲਗੜ੍ਹ ਦੇ ਸਹਾਇਕ ਥਾਣੇਦਾਰ ਰਛਪਾਲ ਸਿੰਘ ਨੇ ਦੱਸਿਅਾ ਕਿ ਲੱਖਾ ਸਿੰਘ ਦੇ ਭਰਾ ਗੋਰੀ ਸਿੰਘ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਉਸ ਦੇ ਭਰਾ ਲੱਖਾ ਸਿੰਘ ਦੀ ਪਤਨੀ ਰਮਨਦੀਪ ਕੌਰ ਦੇ ਉਮੀ ਰਾਮ ਨਾਲ ਨਜਾਇਜ ਸਬੰਧ ਸਨ। ਉਹ ਦੋਵੇ ਰਲਕੇ ਲੱਖਾ ਸਿੰਘ ਨੂੰ ਪ੍ਰੇਸ਼ਾਨ ਕਰਦੇ ਸਨ। ਜਿਸ ਤੋਂ ਦੁੱਖੀ ਹੋਕੇ ਲੱਖਾ ਸਿੰਘ ਨੇ ਖੇਤ ਵਿੱਚ ਫਾਹਾ ਲੈਕੇ ਅਾਪਣੀ ਜੀਵਨ ਲੀਲਾ ਸਮਾਪਤ ਕਰ ਲਈ।ਸਰਦੂਲਗੜ੍ਹ ਪੁਲਸ ਵੱਲੋ ਰਮਨਦੀਪ ਕੌਰ ਤੇ ਉਮੀ ਰਾਮ ਦੇ ਖਿਲਾਫ ਮਾਮਲਾ ਦਰਜ਼ ਕਰ ਦਿੱਤਾ ਹੈ ਤੇ ਕਥਿਤ ਦੋਸ਼ੀਆ ਦੀ ਭਾਲ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
