*ਸਰਦੂਲਗੜ੍ਹ ਵਿੱਚ ਬਹੁਤ ਲੰਬੇ ਸਮੇਂ ਤੋਂ ਸਬਜੀ ਮੰਡੀ ਬਣਨ ਤੋਂ ਬਾਅਦ ਵੀ‌ ਪੀਣ ਵਾਲੇ ਪਾਣੀ ਦੀ ਘਾਟ*

0
15

ਸਰਦੂਲਗੜ੍ਹ,16 ਫਰਵਰੀ:- (ਸਾਰਾ ਯਹਾਂ/ਮੋਹਨ ਸ਼ਰਮਾ) ਸਰਦੂਲਗੜ੍ਹ ਸ਼ਹਿਰ ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਲੰਮੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਘਾਟ ਹੈ। ਸਬਜੀ ਮੰਡੀ ਵਿੱਚ ਪੀਣ ਵਾਲੇ ਪਾਣੀ ਲਈ ਕਿਤੇ ਵੀ ਪੀਣ ਵਾਲੇ ਪਾਣੀ ਦੇ ਵਾਟਰ ਕੂਲਰ ਨਹੀਂ ਹਨ ਇਸਦੇ ਸਬੰਧ ਵਿੱਚ ਸਬਜੀ ਮੰਡੀ ਦੇ ਸਾਬਕਾ ਪ੍ਰਧਾਨ ਪੂਰਨ ਚੰਦ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇੱਥੇ ਪੀਣ ਵਾਲੇ ਪਾਣੀ ਅਤੇ ਬਾਥਰੂਮ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਜਿਸ ਨਾਲ ਬਾਹਰੋਂ ਆਏ ਸਬਜ਼ੀ ਖਰੀਦਣ ਵਾਲੇ ਵਿਅਕਤੀਆਂ ਨੂੰ ਪੀਣ ਵਾਲੇ ਪਾਣੀ ਅਤੇ ਬਾਥਰੂਮ  ਨਾ ਹੋਣ ਕਾਰਨ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀਆਂ ਦੀ ਰੁੱਤ ਵਿੱਚ ਸਬਜ਼ੀਆਂ ਖਰੀਦਣ ਵਾਲੇ ਵਿਅਕਤੀਆਂ ਨੂੰ ਬਾਹਰੋਂ ਆਏ ਸਬਜ਼ੀ ਦੀਆਂ ਗੱਡੀਆਂ ਲੈ ਕੇ ਆਏ ਡਰਾਈਵਰਾਂ ਨੂੰ ਪਾਣੀ ਨਾ ਮਿਲਣ ਕਾਰਨ ਕਈ ਵਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮਾਮਲੇ ਨੂੰ ਕਈ ਵਾਰੀ ਮਾਰਕੀਟ ਕਮੇਟੀ ਸਰਦੂਲਗੜ ਦੇ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਸਬਜੀ ਵਿਕਰੇਤਾਵਾਂ ਵੱਲੋਂ ਹੋਏ ਮੰਗ ਕੀਤੀ ਗਈ ਹੈ ਕਿ ਸਬਜੀ ਮੰਡੀ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਪ੍ਰੰਤੂ ਮਾਰਕੀਟ ਕਮੇਟੀ ਦੇ ਅਫਸਰ ਟਾਲ ਮਟੋਲ ਕਰ ਦਿੰਦੇ ਹਨ ਅਤੇ ਕਹਿ ਦਿੰਦੇ ਹਨ ਕਿ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਹੋਇਆ‌ ਹੈ । ਪੀਣ ਵਾਲੇ ਪਾਣੀ ਦੀ ਸਮੱਸਿਆ ਬਾਰੇ  ਮੈ ਮਾਰਕਟ ਕਮੇਟੀ ਸਰਦੂਲਗੜ੍ਹ ਦੇ ਅਫਸਰਾਂ ਤੋਂ ਮੰਗ ਕਰਦਾ ਹਾਂ ਕਿ ਇੱਥੇ ਸਰਦੂਲਗੜ੍ਹ ਸਬਜੀ ਮੰਡੀ ਵਿੱਚ ਪੀਣ ਵਾਲੇ ਪਾਣੀ ਦੇ ਵਾਟਰ ਕੂਲਰ ਕੈਂਪ ਲਗਾਏ ਜਾਣ ਤਾਂ ਜੋ ਕਿ ਆਉਣ ਵਾਲੀ ਗਰਮੀ ਦੀ ਰੁੱਤ ਵਿੱਚ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ



LEAVE A REPLY

Please enter your comment!
Please enter your name here