ਸਰਦੂਲਗੜ੍ਹ ਮਾਨਸਾ 16 ਜੂਨ (ਸਾਰਾ ਯਹਾ/ ਬੀ.ਪੀ.ਐਸ) : ਪਿੰਡ ਫੱਤਾ ਮਾਲੋਕਾ ਦੇ ਇੱਕ 55 ਸਾਲਾਂ ਵਿਅਕਤੀ ਵੱਲੋਂ ਗੁਆਂਢ ਚ ਰਹਿੰਦੀ 11 ਸਾਲਾਂ ਨਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡੀ.ਅੈਸ.ਪੀ. ਸਰਦੂਲਗੜ੍ਹ ਸੰਜੀਵ ਗੋਇਲ ਨੇ ਦੱਸਿਆ ਕਿ ਫੱਤਾ ਮਾਲੋਕਾ ਦਾ ਸੁਰਜੀਤ ਸਿੰਘ ਪੁੱਤਰ ਵਿਰਸਾ ਸਿੰਘ ਵੱਲੋ ਗੁਆਂਢ ਚ ਰਹਿੰਦੀ 11 ਸਾਲਾਂ ਨਬਾਲਗ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਹੈ।ਲੜਕੀ ਦੇ ਪਿਤਾ ਦੀਪਕ ਸਿੰਗਲਾ ਦੀ ਸਿਕਾਇਤ ਤੇ ਝੁਨੀਰ ਪੁਲਸ ਵੱਲੋ 376 ਏ.ਬੀ. ਆਈ.ਪੀ.ਸੀ.6 ਪਾਸਕੋ ਅੈਕਟ 2012 ਅਧੀਨ ਮਾਮਲਾ ਦਰਜ ਕਰਕੇ ਕਥਿਤ ਦੋਸ਼ ਨੂੰ ਗਿ੍ਫ਼ਤਾਰ ਕਰ ਲਿਆ ਹੈ। ਉਧਰ ਪੀੜਤ ਲੜਕੀ ਸਿਵਲ ਹਸਪਤਾਲ ਸਰਦੂਲਗੜ੍ਹ ਚ ਜੇਰੇ ਇਲਾਜ ਹੈ। ਸਮਾਜ ਅੰਦਰ ਰੋਜ਼ ਅਜਿਹੀਆਂ ਘਟਨਾ ਵਾਪਰ ਰਹੀਆਂ ਹਨ ਜਿਨ੍ਹਾਂ ਨੂੰ ਵੇਖ ਸੁਣ ਕੇ ਦਿਲ ਕੰਬ ਜਾਂਦਾ ਹੈ ਆਪਣੀ ਪੋਤੀ ਦੀ ਉਮਰ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਇਸ ਸ਼ਖਸ ਨੂੰ ਹਰ ਪਾਸੋਂ ਲਾਹਨਤਾਂ ਪੈ ਰਹੀਆਂ ਹਨ ਇਸ ਆਦਮੀ ਦੀ ਗੰਦੀ ਮਾਨਸਿਕਤਾ ਨੇ ਇੱਕ ਹੱਸਣ ਖੇਡਣ ਦੀ ਉਮਰ ਵਿੱਚ ਪਲ ਰਹੀ ਬੱਚੀ ਦੀ ਜ਼ਿੰਦਗੀ ਨਾਲ ਖਿਲਵਾੜ ਕਰਕੇ ਸਦਾ ਲਈ ਉਸ ਨੂੰ ਰੋਣਾ ਵਿੱਚ ਪਾ ਦਿੱਤਾ ਹੈ ਉੱਘੇ ਸਮਾਜ ਸੇਵੀ ਹਰਪਾਲ ਕੌਰ ਨੇ ਕਿਹਾ ਕਿ ਦਿਨੋਂ ਦਿਨ ਬੱਚਿਆਂ ਅਤੇ ਔਰਤਾਂ ਉਪਰ ਜ਼ੁਲਮ ਵਧ ਰਿਹਾ ਹੈ ਅਜਿਹੇ ਘਿਨਾਉਣੇ ਕਾਰੇ ਕਰਨ ਵਾਲੇ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ