ਸਰਦੂਲਗੜ੍ਹ ਥਾਣੇ ਦੇ ਤਿੰਨ ਮਲਾਜਮ ਸਸਪੈੰਡ… (ਮਾਮਲਾ ਪ੍ਰੇਮੀ ਜੋੜੇ ਦੀ ਖੁਦਕਸੀ ਦਾ )

0
378

ਸਰਦੂਲਗੜ੍ਹ 7 ਜੁਲਾਈ ( ਸਾਰਾ ਯਹਾ/ ਬਪਸ):ਪੁਲਸ ਪ੍ਰਸ਼ਾਸਨ ਨੇ ਸਰਦੂਲਗੜ੍ਹ ਥਾਨੇ ਦੇ ਇੱਕ ਸਹਾਇਕ ਥਾਣੇਦਾਰ ਤੇ ਦੋ ਪੁਲਸ ਮਲਾਜਮਾ ਨੂੰ ਸਸਪੈਂਡ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਰਦੂਲਗੜ੍ਹ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ, ਸਿਪਾਹੀ ਗੁਰਪ੍ਰੀਤ ਸਿੰਘ ਅਤੇ ਸਿਪਾਹੀ ਪਰਵਿੰਦਰ ਸਿੰਘ ਨੂੰ ਪੁਲਸ ਵਿਭਾਗ ਨੇ ਸਸਪੈੰਡ ਕਰ ਦਿੱਤਾ ਹੈ। ਜਦ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਮਲਾਜਮਾ ਨੂੰ ਸਸਪੈਡ ਕਰਨ ਦਾ ਕਾਰਨ ਪੁਛਿਆ ਗਿਆ ਤਾਂ ਉਨ੍ਹਾਂ ਕੋਈ ਸਪਸਟ ਕਾਰਨ ਦੱਸੇ ਬਿਨਾਂ ਹੀ ਆਨਾਕਾਨੀ ਕਰਦੇ ਰਹੇ। ਉੱਧਰ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਅਤੇ ਸ਼ਹਿਰ ਵਾਸੀਆਂ ਵਿੱਚ ਛਿੜੀ ਚੁੰਝ ਚਰਚਾ ਦੇ ਕਹਿਣ ਅਨੁਸਾਰ ਕਿ ਪਿਛਲੇ ਦਿਨੀਂ ਸਰਦੂਲਗੜ੍ਹ ਪੁਲਿਸ ਨੇ ਅਨਾਜ ਮੰਡੀ ਸਰਦੂਲਗੜ੍ਹ ਦੇ ਨੇੜੇ ਇੱਕ ਗਲੀ ਚ ਛਾਪੇਮਾਰੀ ਕਰਕੇ ਇੱਕ ਪ੍ਰੇਮੀ ਜੋੜੇ ਨੂੰ ਗ੍ਰਿਫਤਾਰ ਕਰਕੇ ਥਾਨੇ ਲਿਆਂਦਾ ਸੀ। ਜਿੰਨ੍ਹਾਂ ਥਾਣੇ ਵਿਚ ਪਹੁੰਚਣ ਤੋ ਬਾਅਦ ਥਾਨੇ ਵਿਚ ਹੀ ਸਲਫਾਸ ਨਿਗਲ ਲਿਆ ਸੀ ਅਤੇ ਦੋਵਾਂ ਪ੍ਰੇਮੀ-ਪ੍ਰੇਮਿਕਾ ਦੀ ਮੌਤ ਹੋ ਗਈ ਸੀ। ਜਿਸ ਨੂੰ ਪੁਲਸ ਨੇ ਇਕ ਝੂਠੀ ਕਹਾਣੀ ਬਣਾ ਕੇ ਪੇਸ਼ ਕੀਤਾ ਸੀ ਪਰ ਸੱਚਾਈ ਸਾਹਮਣੇ ਆਉਣ ਤੇ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਦੌਰਾਨ ਹੀ ਇਨ੍ਹਾਂ ਤਿੰਨਾਂ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸ਼ਹਿਰ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਛੋਟੇ ਮੁਲਾਜ਼ਮਾਂ ਤੇ ਕਾਰਵਾਈ ਕਰਕੇ ਇਸ ਮਾਮਲੇ ਦੇ ਮੁੱਖ ਦੋਸੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਡੀਐੱਸਪੀ ਸਰਦੂਲਗੜ੍ਹ ਸੰਜੀਵ ਗੋਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਿ ਪ੍ਰੇਮੀ ਜੋੜੇ ਨੂੰ ਫੜ ਕੇ ਲਿਜਾਣ ਵਾਲੇ ਪੁਲੀਸ ਮੁਲਾਜ਼ਮਾਂ ਨੇ ਉੱਚ ਅਧਿਕਾਰੀਆਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਇਨ੍ਹਾਂ ਮੁਲਾਜ਼ਮਾਂ ਨੂੰ ਅਣਗਹਿਲੀ ਕਰਨ ਕਰਕੇ ਸਸਪੈਂਡ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here