ਸਰਦੂਲਗੜ੍ਹ, 24 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ/ਮੋਹਨ ਸ਼ਰਮਾ) ਸਰਦੂਲਗੜ ਸਬ ਡਿਵੀਜ਼ਨ ਦੀ ਗੱਲ ਕਰੀਏ ਤਾ ਤਹਿਸੀਲਦਾਰ ਅਤੇ ਨਾਇਬ ਤਹਸੀਲਦਾਰ ਦੀਆਂ ਦੋਨੇ ਕੁਰਸੀਆਂ ਵਰਤਮਾਨ ਸਮੇਂ ਵਿੱਚ ਖਾਲੀ ਪਈਆਂ ਹਨ। ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਅਤੇ ਪ੍ਰੇਸਾ਼ਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਤੇ ਸਮਾਜ ਸੇਵੀ ਜਸਵਿੰਦਰ ਸਿੰਘ ਕਾਕਾ (ਸਰਦੂਲੇਵਾਲਾ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਦੂਲਗੜ੍ਹ ਤਹਿਸੀਲ ਦਾ ਕੰਮ ਚਲਾਉਣ ਲਈ ਤਹਿਸੀਲਦਾਰ ਅਤੇ ਨੈਬ ਤਹਿਸੀਲਦਾਰ ਸਬ ਡਿਵੀਜ਼ਨ ਸਰਦੂਲਗੜ੍ਹ ਕਾਫੀ ਲੰਬੇ ਸਮੇਂ ਤੋਂ ਨਹੀਂ ਹਨ। ਆਮ ਲੋਕਾਂ ਨੂੰ ਆਪਣੀਆਂ ਰਜਿਸਟਰੀਆਂ ਆਦਿ ਕਰਵਾਉਣ ਵਿੱਚ ਕਾਫੀ ਪ੍ਰੇਸਾ਼ਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਤਹਿਸੀਲਦਾਰ ਅਤੇ ਨਾਇਬ ਤਹਸੀਲਦਾਰ ਭੇਜੇ ਜਾਣ ਤਾਂ ਜੋ ਕਿ ਲੋਕਾਂ ਦਾ ਕਿਸੇ ਵੀ ਕਿਸਮ ਦਾ ਕੰਮ ਨਾ ਰੁਕ ਸਕੇ ਅਤੇ ਬਾਹਰੋਂ ਪਿੰਡਾਂ ਵਿੱਚੋਂ ਆਏ ਲੋਕਾਂ ਨੂੰ ਤਹਿਸੀਲ ਸਰਦੂਲਗੜ੍ਹ ਅਫਸਰਾਂ ਦੀ ਘਾਟ ਕਾਰਨ ਵਿੱਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।