ਸਰਦੂਲਗੜ੍ਹ ਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ

0
1104

ਮਾਨਸਾ 12 ਜੁਲਾਈ  (ਸਾਰਾ ਯਹਾ/ ਬਪਸ): ਸਰਦੂਲਗੜ੍ਹ ਦੇ ਦੋ ਨੌਜਵਾਨਾਂ ਦੀ ਡੁੱਬ ਜਾਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਸ਼ਹਿਰ ਵਾਸੀ ਸਕੇ ਭਰਾ ਰਵਿੰਦਰ ਜੈਨ(39) ਅਤੇ ਪ੍ਰਦੀਪ ਜੈਨ (35) ਪੁੱਤਰ ਪਦਮ ਜੈਨ ਦੀ ਡੁੱਬ ਜਾਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਉੱਕਤ ਮ੍ਰਿਤਕ ਨੌਜਵਾਨਾਂ ਦਾ ਸ਼ਹਿਰ ਦੇ ਇੱਕ ਨਿਜੀ ਕਾਲਜ ਚ ਹਿੱਸੇਦਾਰੀ ਸੀ। ਅੱਜ ਇਹ ਨੌਜਵਾਨ ਮੋਹਾਲੀ ਤੋਂ ਆਏ ਆਪਣੇ ਰਿਸਤੇਦਾਰਾਂ ਨੂੰ ਆਪਣਾ ਕਾਲਜ ਵਿਖਾ ਰਹੇ ਸਨ ਪਰ ਅਚਾਨਕ ਇੱਕ ਬੱਚੇ ਦਾ ਪੈਰ ਫਿਸਲਣ ਕਾਰਨ ਉਹ ਕਾਲਜ ਚ ਨਹਿਰੀ ਪਾਣੀ ਜਮਾਂ ਕਰਨ ਲਈ ਬਣਾਏ ਡੱਗ ਚ ਜਾ ਡਿੱਗਿਆ। ਬੇਸ਼ੱਕ ਬੱਚੇ ਨੂੰ ਤਾਂ ਬਚਾ ਲਿਆ ਪਰ ਬਚੇ ਨੂੰ ਬਚਾਉਣ ਵਾਲੇ ਦੋਵੇ ਨੌਜਵਾਨ ਸਕੇ ਭਰਵਾਂ ਦੀ ਪਾਣੀ ਚ ਡੁੱਬਣ ਕਾਰਨ ਮੌਤ ਹੋ ਗਈ। ਦੋਵਾਂ ਮ੍ਰਿਤਕ ਭਰਾਵਾਂ ਦੀ ਮ੍ਰਿਤਕ ਦੇਅ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਰੱਖੀ ਹੋਈ ਹੈ। ਦੋਵਾਂ ਭਰਾਵਾਂ ਦੀ ਮੌਤ ਸੁਣਦਿਆ ਹੀ ਸ਼ਹਿਰ ਚ ਮਾਤਮ ਛਾ ਗਿਆ ਹੈ। ਪੋਸਟਮਾਰਟਮ ਹੋਣ ਤੋਂ ਬਾਅਦ ਹੀ ਸਰਦੂਲਗੜ੍ਹ ਪੁਲਸ ਵਾਰਸਾਂ ਦੇ ਬਿਆਨ ਲੈਣ ਤੋਂ ਬਾਅਦ ਬਣਦੀ ਕਾਰਵਾਈ ਕਰੇਗੀ।

LEAVE A REPLY

Please enter your comment!
Please enter your name here