
ਮਾਨਸਾ 23 ਜੂਨ (ਸਾਰਾ ਯਹਾ/ਬਪਸ): ਸਰਦੂਲਗੜ੍ਹ ਦੇ ਨੇੜਲੇ ਪਿੰਡ ਫੂਸਮੰਡੀ ਵਿਖੇ ਇੱਕ ਅੌਰਤ ਕੋਰੋਨਾ ਪੋਜੇਟਿਵ ਪਾਈ ਗਈ ਹੈ। ਐਸਐਮਓ ਸਰਦੂਲਗੜ੍ਹ ਡਾ. ਹਰਚੰਦ ਸਿੰਘ ਨੇ ਦੱਸਿਆ ਕਿ ਦਿੱਲੀ ਤੋਂ ਇੱਕ ਅੌਰਤ ਆਪਣੀ ਲੜਕੀ ਨਾਲ ਫੂਸ ਮੰਡੀ ਰਿਸ਼ਤੇਦਾਰੀ ‘ਚ 18 ਜੂਨ ਨੂੰ ਮਿਲਣ ਆਈ ਸੀ। 19 ਜੂਨ ਨੂੰ ਉਨ੍ਹਾਂ ਦੇ ਸੈਪਲ ਲੈਕੇ ਜਾਚ ਲਈ ਭੇਜੇ ਸਨ ਤੇ ਉਹ ਇਕਾਂਤਵਾਸ ਚ ਸਨ। ਨਤੀਜੇ ਆਉਣ ਤੇ ਔਰਤ ਦਾ ਕੋਰੋਨਾ ਟੈਸਟ ਪਾਜ਼ਟਿਵ ਆਇਆ ਹੈ। ਕੋਰੋਨਾ ਪੀੜਤ ਔਰਤ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਆਈਸੋਲੇਸ਼ਨ ਵਾਰਡ ‘ਚ ਇਲਾਜ ਲਈ ਭੇਜ ਦਿੱਤਾ ਗਿਆ ਹੈ। ਡਾ. ਸੋਹਣ ਲਾਲ ਅਰੋੜਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆ 6 ਟੀਮਾਂ ਬਣਾਕੇ ਉਸ ਅੌਰਤ ਦੇ ਸੰਪਰਕ ਚ ਆਉਣ ਵਾਲਿਆਂ ਦੀ ਲਿਸਟ ਬਣਾਕੇ ਜਾਂਚ ਕੀਤੀ ਜਾ ਰਹੀ ਹੈ ਤੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਕੇ ਕਰੋਨਾ ਤੋ ਬਚਣ ਲਈ ਬਣਾਏ ਨਿਯਮਾਂ ਦੀ ਪਾਲਣਾ ਕਰਨ ਬਾਰੇ ਦੱਸਿਆ ਜਾ ਰਿਹਾ ਹੈ।
ਕੈਪਸ਼ਨ: ਪਿੰਡ ਫੂਸ ਮੰਡੀ ਵਿਖੇ ਸਿਹਤ ਵਿਭਾਗ ਦੀ ਟੀਮ ਜਾਂਚ ਕਰਨ ਮੌਕੇ ।
