*ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਵਾਲੀ ਇਮਾਨਦਾਰ ਸਰਕਾਰ ਵਿੱਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ:ਚਰਨਜੀਤ ਸਿੰਘ ਅੱਕਾਂਵਾਲੀ*

0
15

ਮਾਨਸਾ, 24 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਵਾਲੀ ਇਮਾਨਦਾਰ ਸਰਕਾਰ ਵਿੱਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਦੀ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ। ਚੇਅਰਮੈਂਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਚਰਨਜੀਤ ਸਿੰਘ ਅੱਕਾਂਵਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਕਾਸ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਸਰਕਾਰੀ ਫੰਡਾਂ ਵਿੱਚੋ ਵੱਖ -ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਚੈੱਕ ਜਾਰੀ ਕੀਤੇ ਹਨ। ਇਨ੍ਹਾਂ ਫੰਡਾਂ ਵਿੱਚ ਹੁਣ ਤੱਕ ਤਾਮਕੋਟ ਧਰਮਸ਼ਾਲਾ ਲਈ ਇੱਕ ਲੱਖ ਰੁਪਏ, ਖਾਰੇ ਧਰਮਸ਼ਾਲਾ ਲਈ ਇੱਕ ਲੱਖ ਰੁਪਏ, ਖਿਆਲਾ ਕਲਾਂ ਧਰਮਸ਼ਾਲਾ ਲਈ ਇੱਕ ਲੱਖ ਰੁਪਏ , ਅੱਕਾਂਵਾਲੀ ਧਰਮਸ਼ਾਲਾ ਲਈ ਇੱਕ ਲੱਖ ਰੁਪਏ, ਲਖਮੀਰਵਾਲਾ ਧਰਮਸ਼ਾਲਾ ਲਈ ਇੱਕ ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਅਕਲੀਆ ਲਈ ਤਿੰਨ ਲੱਖ ਰੁਪਏ , ਸਰਕਾਰੀ ਪ੍ਰਾਇਮਰੀ ਸਕੂਲ ਖਿਲਣ ਲਈ ਇੱਕ ਲੱਖ ਪੰਜਾਹ ਹਜਾਰ ਰੁਪਏ ਇਸ ਤੋਂ ਇਲਾਵਾ ਹੁਣ ਤੱਕ 51 ਲੱਖ ਰੁਪਏ ਦੇ ਚੈੱਕ ਸਕੂਲਾਂ ਲਈ ਅਤੇ ਹੋਰ ਵਿਕਾਸ ਕਾਰਜਾਂ ਲਈ ਜਾਰੀ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਫੰਡਾਂ ਦੀ ਕੋਈ ਕਮੀਂ ਆਉਣ ਨਹੀਂ  ਦਿੱਤੀ ਜਾਵੇਗੀ।

ਇਸ ਮੌਕੇ ਤੇ ਪੰਜਾਬ ਮੰਡੀ ਬੋਰਡ ਚੇਅਰਮੈਂਨ ਗੁਰਪ੍ਰੀਤ ਸਿੰਘ ਭੁੱਚਰ ਨੇ ਕਿਹਾ ਕਿ 

ਜਿਸ ਸਰਕਾਰ ਦਾ ਮੁੱਖ ਮੰਤਰੀ ਇਮਾਨਦਾਰ ਹੋਵੇ ਉੱਥੇ ਪਰਜਾ ਹਮੇਸ਼ਾ ਖੁਸ਼ ਰਹਿੰਦੀ ਹੈ, ਨਾਲ ਹੀ ਉਹਨਾਂ ਕਿਹਾ ਸਰਦਾਰ ਭਗਵੰਤ ਸਿੰਘ ਮਾਨ ਦੁਨੀਆਂ ਵਿੱਚ ਇਮਾਨਦਾਰੀ ਦੀ ਮਿਸਾਲ ਹਨ ਸਾਰੇ ਪੰਜਾਬ ਵਾਸੀ ਮਾਨ ਸਾਹਿਬ ਦੇ ਕੰਮਾਂ ਤੋਂ ਬਹੁਤ ਜਿਆਦਾ ਖੁਸ਼ ਹਨ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਦੇ ਚੇਅਰਮੈਂਨ ਜ਼ਿਲ੍ਹਾ ਯੋਜਨਾ ਬੋਰਡ ਚਰਨਜੀਤ ਸਿੰਘ ਅੱਕਾਂਵਾਲੀ 

ਨੂੰ ਜਿਹੜੀ ਜੁੰਮੇਵਾਰੀ ਸਰਕਾਰ ਨੇ ਦਿੱਤੀ ਹੈ ਉਸ ਪ੍ਰਤੀ ਦਿਨ ਰਾਤ ਲੋਕਾਂ ਦੇ ਵਿੱਚ ਵਿਚਰਕੇ ਲੋਕਾਂ ਦੇ ਕੰਮ ਕਰਵਾ ਰਹੇ ਹਨ ਇਹ ਇੱਕ ਇਮਾਨਦਾਰ, ਨਰਮ ਅਤੇ ਮਿਲਾਪਣ ਸੁਭਾ ਦੇ ਇਨਸਾਨ ਹਨ ਜਿਸ ਕਰਕੇ ਆਮ ਲੋਕਾਂ ਦੇ ਨਾਲ ਨਾਲ ਆਪ ਵਰਕਰ ਵੀ ਇਨ੍ਹਾਂ ਦੀ ਖ਼ੂਬ ਪ੍ਰਸ਼ੰਸਾ ਕਰਦੇ ਹਨ। ਇਸ ਮੌਕੇ ਤੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਟੀਟੂ, ਦਫ਼ਤਰ ਇੰਚਾਰਜ ਗੁਰਮੀਤ ਖੁਰਮੀ,  ਬਲਾਕ ਪ੍ਰਧਾਨ ਕਾਕਾ ਸਿੰਘ ਅਕਲੀਆ ਵੀ ਹਾਜਰ ਸਨ।

LEAVE A REPLY

Please enter your comment!
Please enter your name here