*ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਸਰਦੂਲਗੜ੍ਹ ਵਾਸੀਆਂ ਦਾ ਵਾਅਦਾ ਕੀਤਾ ਪੂਰਾ*

0
58
Oplus_131072

ਸਰਦੂਲਗੜ, 22 ਫਰਵਰੀ:- (ਸਾਰਾ ਯਹਾਂ/ਮੋਹਨ ਸ਼ਰਮਾ) ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਦੂਲਗੜ੍ਹ ਤਹਿਸੀਲ ਦਾ ਅਚਨਚਨ ਚੇਤ ਦੌਰਾ ਕੀਤਾ। ਇਸ ਦੌਰੇ ਦੌਰਾਨ ਤਹਿਸੀਲ ਵਿੱਚ ਬੈਠੇ ਬਾਹਰੋਂ ਆਏ ਰਜਿਸਟਰੀਆਂ ਕਰਵਾਉਣ ਵਾਲੇ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਸੀ। 

ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਸਰਦੂਲਗੜ੍ਹ ਦੇ ਸ਼ਹਿਰ ਵਾਸੀਆਂ ਵੱਲੋਂ ਮੰਗ ਕੀਤੀ ਗਈ ਸੀ ਕਿ  ਸਰਦੂਲਗੜ੍ਹ ਤਹਿਸੀਲ ਵਿੱਚ ਪੱਕਾ ਤਹਿਸੀਲਦਾਰ ਲਗਾਇਆ ਜਾਵੇ ਤਾਂ ਜੋ ਬਾਹਰੋਂ ਆਏ ਪਿੰਡਾਂ ਵਿੱਚੋਂ ਵਿਅਕਤੀਆਂ ਨੂੰ ਰਜਿਸਟਰੀਆਂ ਕਰਵਾਉਣ ਵਿੱਚ ਕਿਸੇ ਵੀ ਤਰ੍ਹਾਂ ਦਾ ਸਾਹਮਣਾ ਨਾ ਕਰਨਾ ਪਵੇ। ਮਾਨਯੋਗ ਮੁੱਖ ਮੰਤਰੀ ਨੇ ਸਰਦੂਲਗੜ੍ਹ ਤਹਿਸੀਲ ਨੂੰ ਪੱਕਾ ਤਹਿਸੀਲਦਾਰ ਲਾਰਸਨ ਸਿੰਗਲਾ ਅਤੇ ਨੈਬ ਤਹਿਸੀਲਦਾਰ ਅਰਸ਼ਪ੍ਰੀਤ ਕੌਰ ਦੀ ਨਿਯੁਕਤੀ ਦੇ  ਸਰਦੂਲਗੜ੍ਹ ਦੌਰੇ ਤੋਂ ਅਗਲੇ ਦਿਨ ਹੀ ਆਰਡਰ ਕਰਵਾ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸਾਡੀ ਸਰਕਾਰ  ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਵਿੱਚ ਬਹੁਤ ਜਲਦੀ ਵਿਕਾਸ ਕਾਰਜਾਂ ਨੂੰ ਪੂਰਾ ਕੀਤਾ ਜਾਵੇਗਾ। ਸਰਕਾਰੀ ਦਫਤਰਾਂ ਵਿੱਚ ਹੋਣ ਵਾਲੇ ਕੰਮ ਹੁਣ 5 ਮਿੰਟਾ ਵਿੱਚ ਹੋਵੇਗਾ, ਕਿਉਂਕਿ ਅਸੀਂ ਰਿਸ਼ਵਤ ਲੈਣ ਦੇਣ ਦੇ ਖਿਲਾਫ ਹਾਂ ਅਤੇ ਆਮ ਲੋਕਾਂ ਨੂੰ ਡਿਜਿਟਲ ਸੇਵਾ ਪ੍ਰਦਾਨ ਕੀਤੀ ਗਈ ਹੈ। ਜਿਸ ਨਾਲ ਘਰ ਬੈਠੇ ਸਰਕਾਰੀ ਸੁਵਿਧਾ ਦਾ ਲਾਭ ਲੈ ਸਕਦੇ ਹੋ। 

LEAVE A REPLY

Please enter your comment!
Please enter your name here