*ਸਰਦਾਰ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ… ਡਾਕਟਰ ਜਨਕ ਰਾਜ*

0
51

(ਸਾਰਾ ਯਹਾਂ/ਬਿਊਰੋ ਨਿਊਜ਼ ) :  ਸ੍ਰੀ ਕ੍ਰਿਸ਼ਨਾ ਪਲਾਟੇਸਨ ਸੋਸਾਇਟੀ ਮਾਨਸਾ ਵਲੋਂ ਸ਼ਹੀਦ-ਏ-ਆਜਮ ਭਗਤ ਸਿੰਘ ਦੀ ਮੂਰਤੀ ਤੇ ਫੁੱਲ ਮਾਲਾਵਾਂ ਅਰਪਣ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਵਾਤਾਵਰਨ ਦੀ ਸਾਭ ਸੰਭਾਲ ਲਈ ਜਵਾਰਕੇ ਵਾਟਰ ਵਰਕਸ ਵਿੱਖੇ ਰੁੱਖ ਲਗਾਏ ਗਏ । ਇਸ ਮੌਕੇ ਬੋਲਦਿਆਂ ਬਲਵੀਰ ਅਗਰੋਹੀਆ ਨੇ ਕਿਹਾ ਕਿ ਭਗਤ ਸਿੰਘ ਨੇ ਭਰ ਜਵਾਨੀ ਵਿੱਚ ਅਪਣੇ ਦੇਸ਼ ਲਈ ਜਾਨ ਦੇ ਕੇ ਅਜ਼ਾਦੀ ਲਈ ਵੱਡਮੁਲਾ ਯੋਗਦਾਨ ਪਾਇਆ ਉਸ ਸ਼ਖ਼ਸੀਅਤ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ।
ਇਸ ਮੌਕੇ ਡਾਕਟਰ ਜਨਕ ਰਾਜ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇਸ਼ ਲਈ ਜਾਨਾਂ ਵਾਰ ਗਏ ਅੱਜ ਲੋੜ ਹੈ ਇਹਨਾਂ ਸ਼ਹੀਦਾਂ ਤੋਂ ਸਮਾਜ ਨੂੰ ਸੇਧ ਲੈਣ ਦੀ ਕਿਸੇ ਲੋੜਵੰਦ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ ਜਾਣੀ ਹੈ। ਸਮਾਜ ਵਿੱਚ ਅਮੀਰ ਗਰੀਬ ਦਾ ਪਾੜਾ ਖ਼ਤਮ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਨਿੱਜੀ ਲਾਹਿਆਂ ਨੂੰ ਤਿਆਗ ਕੇ ਦੇਸ਼ ਹਿੱਤ ਵਿੱਚ ਕੰਮ ਕਰਨਾ ਚਾਹੀਦਾ ਹੈ।ਇਸ ਮੋਕੇ ਬਲਜੀਤ ਕੜਵਲ ਨੇ ਸ੍ਰੀ ਕ੍ਰਿਸ਼ਨਾ ਪਲਾਟੇਸ਼ਨ ਸੋਸਾਇਟੀ ਦੇ ਮੈਬਰ ਜੋ ਕਿ ਹਮੇਸਾ ਹਰ ਤਿਉਹਾਰ ਤੇ ਰੁੱਖ ਲਗਾਉਣ ਤੇ ਉਹਨਾ ਦੀ ਸਾਭ ਸੰਭਾਲ ਲਈ ਅਹਿਮ ਰੋਲ ਅਦਾ ਕਰਦੇ ਹਨ ਉਹਨਾ ਦੇ ਇਸ ਉਦਮ ਦੀ ਸਲਾਘਾ ਕਰਦਿਆ ਕਿਹਾ ਕਿ ਹਰ ਨੋਜਵਾਨ ਵਿੱਚ ਆਪਨੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਇਸ ਤਰਾ ਤਾ ਜਜਬਾ ਹੋਣਾ ਚਾਹਿੰਦਾ ਹੈ ।ਇਸ ਮੋਕੇ ਵਾਤਾਵਰਨ ਪ੍ਰੇਮੀ ਬਲਵੀਰ ਅਗਰੋਹੀਆ ,ਡਾਕਟਰ ਜਨਕ ਰਾਜ ,ਮੁਨੀਸ ਚੋਧਰੀ ,ਜਿੰਮੀ ਭੰਮਾ,ਮਨੋਜ ਸਿੰਗਲਾ ,ਵਿਕੀ ਮਨੋਜ ਗਰਗ,ਹਰੀ ੳਮ ,ਹਰੀ ਕ੍ਰਿਸ਼ਨ,ਰਾਜੇਸ ਕੁਮਾਰ,ਮੁਰਲੀ ,ਵਿਵੇਕ ਕੁਮਾਰ ,ਬਲਜੀਤ ਕੜਵਲ ਆਦਿ ਮੋਜੂਦ ਸਨ।

LEAVE A REPLY

Please enter your comment!
Please enter your name here