ਨਵੀਂ ਦਿੱਲੀ 08,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਸੰਯੁਕਤ ਕਿਸਾਨ ਮੋਰਚਾ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਸਰਕਾਰ ਤੋਂ ਇੱਕ ਸੋਧਿਆ ਖਰੜਾ (Drat) ਪ੍ਰਸਤਾਵ ਪ੍ਰਾਪਤ ਹੋਇਆ ਹੈ ਅਤੇ ਪ੍ਰਸਤਾਵ ਨੂੰ ਸਵੀਕਾਰ ਕਰਦੇ ਹੋਏ SKM ਦੇ ਅੰਦਰ ਇੱਕ ਸਹਿਮਤੀ ਬਣ ਗਈ ਹੈ।
ਹੁਣ ਸਰਕਾਰ ਦੇ ਲੈਟਰਹੈੱਡ ‘ਤੇ ਦਸਤਖਤ ਕੀਤੇ ਰਸਮੀ ਪੱਤਰ ਦੀ ਉਡੀਕ ਹੈ। SKM ਭਲਕੇ ਦੁਪਹਿਰ 12 ਵਜੇ ਸਿੰਘੂ ਮੋਰਚੇ ‘ਤੇ ਮੁੜ ਮੀਟਿੰਗ ਕਰੇਗੀ ਅਤੇ ਉਸ ਤੋਂ ਬਾਅਦ ਮੋਰਚੇ ਨੂੰ ਵਾਪਸ ਲੈਣ ਬਾਰੇ ਰਸਮੀ ਫੈਸਲਾ ਲਵੇਗੀ।