
ਮਾਨਸਾ,16ਸਤੰਬਰ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਰਮਦਿੱਤੇ ਵਾਲਾ ਰੋਡ ਤੇ ਮਾਨਸਾ ਜਿਲੇ ਦੇ ਵੱਖ ਵੱਖ ਪਿੰਡਾਂ ਦੇ ਵਪਾਰੀਆਂ ਵੱਲੋਂ ਸਰਕਾਰ ਵੱਲੋਂ ਬੰਦ ਕੀਤੀ ਗਈ ਮੰਡੀ ਦੁਬਾਰਾ ਸ਼ੁਰੂ ਕੀਤੀ ਗਈ ਜਿਸ ਦੌਰਾਨ ਪੰਜਾਬ ਕਿਸਾਨ ਯੂਨੀਅਨ ਵੱਲੋਂ ਪੂਰਨ ਤੌਰ ਤੇ ਹਿਮਾਇਤ ਕੀਤੀ ਗਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਗਾਵਾਂ ਵਿੱਚ ਫੈਲੀ “ਲੰਪੀ ਸਕਿੰਨ”ਨਾਂ ਦੀ ਬਿਮਾਰੀ ਦੀ ਆੜ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਬੰਦ ਕੀਤੀਆਂ ਗਈਆਂ ਮੰਡਿਆਂ ਨਾਲ ਕਿਸਾਨਾਂ,ਪਸੂ ਵਪਾਰ ਕਰ ਰਹੇ ਪੰਜਾਬੀਆਂ ਦਾ ਨੁਕਸਾਨ ਹੋਇਆ ਹੈ ਜਦ ਕਿ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੰਡੀਆਂ ਲੱਗ ਰਹੀਆਂ ਹਨ ਉਹਨਾਂ ਕਿਹਾ ਕਿ ਮੰਡੀਆਂ ਬੰਦ ਕਰਨ ਦੀ ਬਜਾਏ ਸਰਕਾਰ ਪੀੜਤ ਪਸੂਆਂ ਦੇ ਇਲਾਜ ਲਈ ਵੈਕਸੀਨ ਮੁਹੱਈਆਂ ਕਰਵਾਵੇ,ਅਤੇ ਰੋਗੀ ਪਸੂਆਂ ਨੂੰ ਕਿਸੇ ਇੱਕ ਜਗਾ ਰੱਖਣ ਦਾ ਬੰਦੋਬਸਤ ਕਰੇ..ਉਹਨਾਂ ਕਿਹਾ ਕਿ ਜਿੰਨਾ ਪਰਿਵਾਰਾਂ ਦੇ ਪਸੂ ਬਿਮਾਰੀ ਦੀ ਭੇਟ ਚੜ ਗਏ ਹਨ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਕਿਹਾ ਮੰਡੀਆਂ ਬੰਦ ਕਰਨਾਂ ਬਿਲਕੁੱਲ ਗਲਤ ਫੈਸਲਾ ਹੈ ਜਿਸ ਨੂੰ ਮਿਹਨਤੀ ਵਰਗ ਬਰਦਾਸਿਤ ਨਹੀਂ ਕਰੇਗਾ ਇਸ ਸਮੇਂ ਸੂਬਾ ਆਗੂ ਗੁਰਜੰਟ ਸਿੰਘ ਮਾਨਸਾ,ਜਿਲਾ ਪਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ, ਜਗਤਾਰ ਸਿੰਘ ਸਹਾਰਨਾ,ਗੁਰਦੀਪ ਸਿੰਘ,ਸੁਖ ਚਰਨ ਦਾਨੇਵਾਲੀਆ, ਗੁਰਮੁੱਖ ਗੋਗੀ,ਅਮਰੀਕ ਸਿੰਘ ਮਾਨਸਾ,ਅਲੀ ਖਾਨ,ਮੱਖਣ ਮਾਨ,ਹਾਕਮ ਸਿੰਘ ਝਨੀਰ,ਪੰਜਾਬ ਸਿੰਘ ਅਕਲੀਆਂ ਹਰਜਿੰਦਰ ਸਿੰਘ ਮਾਨਸਾਹੀਆ,ਮੇਘ ਰਾਜ ਤੋਂ ਇਲਾਵਾ ਜਿਲੇ ਦੇ ਆਗੂ ਵਰਕਰ ਹਾਜਿਰ ਸਨ।
