*ਸਰਕਾਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਸ਼ਰਾਬ ਫੈਕਟਰੀ ਬੰਦ ਕਰੇ : ਧੰਨਾ ਮੱਲ ਗੋਇਲ*

0
155

ਮਾਨਸਾ, 06 ਜਨਵਰੀ- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਮੈਂਬਰਾਂ ਦਾ ਕਾਫ਼ਲਾ ਵੱਡੀ ਗਿਣਤੀ ਵਿੱਚ ਜੀਰਾ ਮੋਰਚੇ ਵਿੱਚ ਸ਼ਾਮਿਲ ਹੋਇਆ। ਸੂਬਾ ਪ੍ਰਧਾਨ ਡਾ ਧੰਨਾ ਮੱਲ ਗੋਇਲ, ਜਨਰਲ ਸਕੱਤਰ ਡਾ ਗੁਰਮੇਲ ਸਿੰਘ ਮਾਛੀਕੇ ਅਤੇ ਡਾ ਐਚ ਐਸ ਰਾਣੂ  ਦੀ ਸਾਂਝੀ ਅਗਵਾਈ ਵਿੱਚ ਸ਼ਾਮਿਲ ਹੋਏ ਇਸ ਕਾਫ਼ਲੇ ਵਿੱਚ ਸ਼ਾਮਿਲ  ਜ਼ਿਲ੍ਹਾ ਫਿਰੋਜ਼ਪੁਰ ਦੇ ਡਾਕਟਰਾਂ ਵੱਲੋਂ ਭਰਵੀਂ ਸਮੂਲੀਅਤ ਕੀਤੀ ਅਤੇ ਮੋਰਚੇ ਵਿੱਚ ਮੁਢਲੀਆਂ ਸਿਹਤ ਸੇਵਾਵਾਂ ਦਾ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ। ਜਿਸ ਨੂੰ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਡਾ ਹਰਭਜਨ ਲਾਲ ਅਤੇ ਜ਼ਿਲ੍ਹਾ ਸਕੱਤਰ ਡਾ ਰਕੇਸ਼ ਮਹਿਤਾ ਆਦਿ ਵੱਲੋਂ ਆਯੋਜਿਤ ਕੀਤਾ ਗਿਆ।   ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਾ ਧੰਨਾ ਮੱਲ ਗੋਇਲ ਅਤੇ ਸਕੱਤਰ ਡਾ ਗੁਰਮੇਲ ਸਿੰਘ ਨੇ ਕਿਹਾ ਕਿ ਅਸੀਂ ਕਿਸੇ ਹੋਰ ਦੀ ਹਿਮਾਇਤ ਵਿੱਚ ਨਹੀਂ ਆਏ। ਬਲਕਿ ਖੁਦ ਆਪਣੀ ਲੜਾਈ ਵਿੱਚ ਸ਼ਾਮਲ ਹੋਏ ਹਾਂ। ਜ਼ੀਰੇ ਇਲਾਕੇ ਦੇ ਪਾਣੀ, ਮਿੱਟੀ ਅਤੇ ਵਾਤਾਵਰਨ ਨੂੰ ਬਰਬਾਦ ਕਰ ਰਹੀ ਮਾਲਬਰੋਜ਼ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੀ ਲੜਾਈ ਕੇਵਲ ਜ਼ੀਰਾ ਇਲਾਕੇ ਦੇ ਚਾਲੀ ਪੰਜਾਹ ਪਿੰਡਾਂ ਦੇ ਲੋਕਾਂ ਦੀ ਲੜਾਈ ਨਹੀਂ, ਬਲਕਿ ਸਮੁੱਚੇ ਪੰਜਾਬ ਦੀ ਲੜਾਈ ਹੈ। ਕਿਉਂ ਕਿ ਇਕੱਲੀ ਇਹ ਜ਼ੀਰੇ ਦੀ ਸ਼ਰਾਬ ਫੈਕਟਰੀ ਨਹੀਂ, ਪੂਰੇ ਪੰਜਾਬ ਅੰਦਰ ਅਨੇਕਾਂ ਫ਼ੈਕਟਰੀਆਂ ਇਲੈਕਟ੍ਰੋਪਲੇਟਿੰਗ, ਕੱਪੜਾ ਰੰਗਾਈ, ਚਮੜਾ ਉਦਯੋਗ, ਗੱਤਾ ਪਲਾਂਟ ਅਤੇ ਹੋਰ ਸ਼ਰਾਬ ਫੈਕਟਰੀਆਂ ਆਪਣੇ  ਕੈਮੀਕਲ ਯੁਕਤ, ਗੰਦੇ ਤੇ ਜ਼ਹਿਰੀਲੇ ਪਾਣੀ ਨੂੰ ਦਰਿਆਵਾਂ ‘ਚ ਸੁੱਟ ਕੇ ਅਤੇ ਵੱਡੇ ਵੱਡੇ ਬੋਰਾਂ ਰਾਹੀਂ ਧਰਤੀ ਹੇਠ ਧੱਕ ਕੇ ਪੰਜਾਬ ਦੇ ਪਾਣੀ ਤੇ ਧਰਤੀ ਨੂੰ ਤਬਾਹ  ਕਰ ਰਹੀਆਂ ਹਨ। ਸਿੱਟਾ ਇਹ ਹੈ ਕਿ ਕੈਂਸਰ, ਕਾਲਾ ਪੀਲੀਆ,ਗੁਰਦੇ ਖਰਾਬ, ਤਰ੍ਹਾਂ ਤਰ੍ਹਾਂ ਦੇ ਚਮੜੀ ਰੋਗ ਅਤੇ ਅਨੇਕਾਂ ਹੋਰ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਇਨਸਾਨ ਵੀ ਹੋ ਰਹੇ ਹਨ ਅਤੇ ਜੀਵ ਜੰਤੂ ਵੀ। ਸੋ ਇਹ ਲੜਾਈ ਅੱਜ ਉਵੇਂ ਹੀ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਹੈ। ਜਿਵੇਂ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਸਾਡੀ ਹੋਂਦ ਲਈ ਖਤਰਾ ਬਣ ਗਏ ਸਨ। ਸਾਡੀ ਜਥੇਬੰਦੀ ਵੱਲੋਂ ਉਸ  ਮਹਾਨ ਕਿਸਾਨ ਘੋਲ ਅੰਦਰ ਵੀ ਆਪਣੇ ਵਿੱਤ ਮੂਜਬ ਨਿਰੰਤਰ ਹਿੱਸਾ ਪਾਇਆ ਗਿਆ ਸੀ।ਤੇ ਜਦ ਤਕ ਇਹ ਫੈਕਟਰੀ ਬੰਦ ਕਰਵਾਉਣ ਚ ਇਹ ਮੋਰਚਾ ਕਾਮਯਾਬ ਨਹੀਂ ਹੋ ਜਾਂਦਾ ਅਸੀਂ ਵੱਖ ਵੱਖ ਢੰਗਾਂ ਨਾਲ ਮੋਰਚੇ ਵਿਚ ਯੋਗਦਾਨ ਪਾਉਂਦੇ ਰਹਾਂਗੇ।ਇਸ ਤੋਂ ਇਲਾਵਾ ਬਲਾਕ ਜੀਰਾ ਦੇ ਪ੍ਰਧਾਨ ਆਤਮਾ ਸਿੰਘ,ਪ੍ਰਧਾਨ ਜਸਵੰਤ ਸਿੰਘ, ਬਲਾਕ ਘੱਲ ਖੁਰਦ ਦੇ ਪ੍ਰਧਾਨ ਜਗਤਾਰ ਸਿੰਘ , ਕੈਸ਼ੀਅਰ ਬਲਾਕ ਮੁੱਦਕੀ ਰਵੀ ਬਜਾਜ,ਬਲਾਕ  ਗੁਰੂਹਰਸਹਾਏ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ, ਬਲਾਕ ਮੱਲਾ ਵਾਲਾ ਦੇ ਪ੍ਰਧਾਨ ਕੁਲਦੀਪ ਸਿੰਘ, ਗੁਰਦਿੱਤ ਸਿੰਘ, ਸੰਤੋਖ ਸਿੰਘ, ਮੋਹਨ ਸਿੰਘ ਲਾਲਕਾ, ਰਾਜ ਕਰਨ, ਹਰਪ੍ਰੀਤ ਸਿੰਘ, ਰਿੰਪੀ ਸ਼ਰਮਾਂ, ਗੁਰਮੀਤ ਸਿੰਘ, ਹਰਬੰਸ ਸਿੰਘ, ਜਸਵਿੰਦਰ ਸਿੰਘ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਧਰਮਿੰਦਰ ਸਿੰਘ, ਵਰਿੰਦਰ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ, ਰਾਜਵਿੰਦਰ ਸਿੰਘ, ਲਵਲੀ ਸਿੰਘ, ਬਲਜੀਤ ਸਿੰਘ, ਸੁਖਦੀਪ ਸਿੰਘ, ਅਜਮੇਰ ਸਿੰਘ, ਗੁਰਜੀਤ ਸਿੰਘ ਪੰਡੋਰੀ, ਸਲਵਿੰਦਰ ਸਿੰਘ, ਹਰਜਿੰਦਰ ਸਿੰਘ, ਪਵਨਵੀਰ,ਗੁਰਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਬਚਿੱਤਰ ਸਿੰਘ, ਤਰਸੇਮ ਸਿੰਘ, ਸੰਦੀਪ ਸਿੰਘ, ਤੇ ਹੋਰ ਵੀ ਵੱਡੀ ਗਿਣਤੀ ਵਿੱਚ ਪ੍ਰੈਕਟੀਸ਼ਨਰਜ਼  ਸ਼ਾਮਿਲ  ਸਨ।

LEAVE A REPLY

Please enter your comment!
Please enter your name here