
ਬੁਢਲਾਡਾ, 05 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੁਢਲਾਡਾ ਦੀ ਮਹੀਨਾ ਵਾਰ ਮੀਟਿੰਗ ਗੁਰਜੀਤ ਸਿੰਘ ਵਰੇ ਦੀ ਪ੍ਰਧਾਨਗੀ ਹੇਠ ਕਾਲੀ ਮਾਤਾ ਮੰਦਿਰ ਵਿਖੇ ਹੋਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲਾ ਪ੍ਰਧਾਨ ਜੀ ਨੇ ਡਾ ਸਤਪਾਲ ਰਿਸ਼ੀ ਜੀ ਪਹੁੰਚੇ ਜ਼ਿਲ੍ਹਾ ਪ੍ਰਧਾਨ ਜੀ ਨੇ ਸੰਬੋਧਨ ਕਰਦੇ ਹੋਇਆ ਕਿਹਾ ਕਿ ਸਾਨੂੰ ਨਸ਼ਿਆਂ ਤੇ ਭਰੂਣ ਹੱਤਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਅਤੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਾਡੇ ਚਿਰਾਂ ਤੋਂ ਲਟਕਦੇ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਜੋ ਸਰਕਾਰ ਨੇ ਸਾਡੇ ਨਾਲ ਪਿੰਡਾਂ ਵਿੱਚ ਪ੍ਰੈਕਟਿਸ ਕਰਦੇ ਮੈਡੀਕਲ ਪ੍ਰੈਕਟੀਸ਼ਨਰਜ਼ ਨਾਲ ਸਰਕਾਰ ਬਣਨ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ ਉਹ ਜਲਦੀ ਹੱਲ ਕਰੇ ਸਰਕਾਰ ਜ਼ਿਲ੍ਹਾਂ ਪ੍ਰਧਾਨ ਜੀ ਨੇ ਸਾਥੀਆਂ ਨੂੰ ਵੀ ਇੱਕ ਜੁੱਟ ਰਹਿਣ ਦੀ ਅਪੀਲ ਵੀ ਕੀਤੀ ਆਪਸੀ ਭਾਈਚਾਰਾ ਬਣਾ ਕੇ ਰੱਖਣ ਬਾਰੇ ਵਿਚਾਰ ਪੇਸ਼ ਕੀਤੇ ਇਸ ਮੌਕੇ ਤੇਜਾ ਸਿੰਘ, ਜਗਤਾਰ ਸਿੰਘ, ਮਨਮਿੰਦਰ ਸਿੰਘ, ਪ੍ਰੇਮ ਸਾਗਰ ਆਦਿ ਡਾਕਟਰ ਸਾਥੀਆਂ ਨੇ ਵਿਚਾਰ ਪੇਸ਼ ਕੀਤੇ ਅਖੀਰ ਵਿੱਚ ਡਾਕਟਰ ਨਾਇਬ ਸਿੰਘ ਅਹਿਮਦਪੁਰ ਨੇ ਆਏ ਹੋਏ ਮਹਿਮਾਨਾਂ ਦਾ ਅਤੇ ਮੀਟਿੰਗ ਵਿੱਚ ਹਾਜ਼ਰੀਆਂ ਦਾ ਧੰਨਵਾਦ ਕੀਤਾ ਇਸ ਮੀਟਿੰਗ ਵਿੱਚ ਕੁਝ ਸਾਥੀਆਂ ਨੂੰ ਯੂਨੀਅਨ ਦੇ ਸਰਟੀਫਿਕੇਟ ਅਤੇ ਪੌਦੇ ਵੰਡੇ ਗਏ। ਲੱਖਾ ਸਿੰਘ ਸੈਕਟਰੀ, ਬੂਟਾ ਸਿੰਘ, ਕਮਲਜੀਤ ਕੌਰ, ਪ੍ਰਕਾਸ਼ ਸਿੰਘ, ਮਲਕੀਤ ਸਿੰਘ, ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
