*ਸਰਕਾਰ ਪਟਵਾਰ ਯੂਨੀਅਨ ਦੀਆਂ ਹੱਕੀ ਮੰਗਾ ਲਈ ਕਰ ਰਹੀ ਹੈ ਟਾਲ ਮਟੋਲ – ਗੁਰਬਰਨ ਸਿੰਘ, ਅੰਮ੍ਰਿਤਪਾਲ ਸਿੰਘ*

0
18

ਬੁਢਲਾਡਾ 3 ਜਨਵਰੀ (ਸਾਰਾ ਯਹਾਂ/ਮਹਿਤਾ ਅਮਨ) ਨੰਬਰਦਾਰਾ ਨੂੰ ਆ ਰਹੀਆ ਮੁਸ਼ਕਿਲ ਅਤੇ ਮੰਗਾਂ ਨੂੰ ਲੈ ਕੇ ਨੰਬਰਦਾਰ ਯੂਨੀਅਨ ਵਲੋ ਬਰੇਟਾ ਤਹਿਸੀਲ ਪ੍ਰਧਾਨ ਗੁਰਬਰਨ ਸਿੰਘ ਕੁਲਾਣਾ ਅਤੇ ਬਰੇਟਾ ਪ੍ਰਧਾਨ ਅੰਮ੍ਰਿਤਪਾਲ ਸਿੰਘ  ਦੀ ਅਗਵਾਈ ਚ ਵਿਸ਼ੇਸ ਮੀਟਿੰਗ ਕੀਤੀ ਗਈ । ਇਸ ਦੌਰਾਨ ਜਿਲਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਗੁਰਨੇ ਕਲਾਂ ਨੇ ਮੀਟਿੰਗ ਦੌਰਾਨ ਨੰਬਰਦਾਰਾ ਨੂੰ ਆ ਰਹੀਆ ਮੁਸ਼ਕਿਲ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸਰਕਾਰ ਨੇ ਵੋਟਾਂ ਤੋਂ ਪਹਿਲਾ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਬਾਰੇ ਅਤੇ ਨੰਬਰਦਾਰਾ ਨੂੰ ਮਾਣ ਭੱਤਾ ਵਧਾਉਣ ਬਾਰੇ ਮੈਨੀਫੈਸਟੋ ਚ ਵੀ ਵਾਅਦਾ ਕੀਤਾ ਸੀ ਕਿ ਸਰਕਾਰ ਨੰਬਰਦਾਰ ਦੀਆ ਮੰਗਾਂ ਨੂੰ ਤਿੰਨ ਮਹੀਨੇ ਚ ਪੂਰਾ ਕੀਤਾ ਜਾਵੇਗਾ। ਪਰ ਹੁਣ ਤਕ ਮੰਗਾ ਨੂੰ ਪੂਰਾ ਨਾ ਕਰਨ ਤੇ ਨੰਬਰਦਾਰ ਚ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਨੰਬਰਦਾਰ ਵਲੋ ਕਿਸਾਨੀ ਸੰਘਰਸ਼ ਦਾ ਪੂਰਨ ਸਹਿਯੋਗ ਕਰਨ ਦਾ ਹਿਮਾਇਤ ਕੀਤੀ। ਇਸ ਮੌਕੇ ਬਲਵਿੰਦਰ ਸਿੰਘ, ਬਿਕਰ ਸਿੰਘ, ਲਾਭ ਸਿੰਘ ਗੁਰਨੇ, ਅਜਾਇਬ ਸਿੰਘ, ਗਮਦੂਰ ਸਿੰਘ, ਮਿੱਠੂ ਸਿੰਘ, ਸ਼ਿਵਰਾਜ ਸਿੰਘ, ਰਾਜਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਬਿੰਦਰ ਸਿੰਘ, ਕਾਬਲ ਸਿੰਘ ਆਦਿ ਨੰਬਰਦਾਰ ਹਾਜਰ ਸਨ।

LEAVE A REPLY

Please enter your comment!
Please enter your name here