
ਮਾਨਸਾ/ਬੁਢਲਾਡਾ 28ਜੂਨ(ਸਾਰਾ ਯਹਾਂ/ਮੁੱਖ ਸੰਪਾਦਕ ):ਮੈਡੀਕਲ ਪੈ੍ਕਟੀਸ਼ਨਰਜ਼ ਐਸੋਸ਼ੀਏਸ਼ਨ ਪੰਜਾਬ ਜ਼ਿਲ੍ਹਾ ਮਾਨਸਾ ਬਲਾਕ ਬੁਢਲਾਡਾ ਦੀ ਅਗਜੈਕਟਿਵ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਸੀਨੀਅਰ ਵਾਈਸ ਪ੍ਰਧਾਨ ਨਾਇਬ ਸਿੰਘ ਦੀ ਅਗਵਾਈ ਵਿੱਚ ਕੱਲਰ ਵਾਲੀ ਮਾਤਾ ਦੇ ਮੰਦਰ ਵਿਖੇ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ , ਜ਼ਿਲ੍ਹਾ ਪ੍ਰਧਾਨ ਸੱਤਪਾਲ ਰਿਸ਼ੀ, ਚੇਅਰਮੈਨ ਰਘਵੀਰ ਚੰਦ ਸ਼ਰਮਾ, ਸੀਨੀਅਰ ਵਾਈਸ ਪ੍ਰਧਾਨ ਗੁਰਜੀਤ ਸਿੰਘ ਬਰ੍ਹੇ, ਸਕੱਤਰ ਸਿਮਰਜੀਤ ਗਾਗੋਵਾਲ , ਕੈਸ਼ੀਅਰ ਅਮਰੀਕ ਸਿੰਘ ਮਾਖਾ, ਸਲਾਹਕਾਰ ਹਰਚੰਦ ਸਿੰਘ ਮੱਤੀ, ਸਟੇਜ ਸਕੱਤਰ ਮਨਮੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਬਲਾਕ ਕਮੇਟੀ ਵੱਲੋਂ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੰਦਿਆਂ ਸਨਮਾਨਿਤ ਵੀ ਕੀਤਾ ਗਿਆ। ਜਥੇਬੰਦਕ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕਰਨ ਤੋਂ ਬਾਅਦ ਮੈਡੀਕਲ ਪੈ੍ਕਟੀਸ਼ਨਰਜ਼ ਦੀਆਂ ਲਟਕਦੀਆਂ ਮੰਗਾਂ ਸਬੰਧੀ ਐਸੋਸੀਏਸਨ ਦਾ ਵਫ਼ਦ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜ਼ਿਲ੍ਹਾ ਪ੍ਰਧਾਨ ਸੱਤਪਾਲ ਰਿਸ਼ੀ ਅਤੇ ਗੁਰਜੀਤ ਸਿੰਘ ਬਰ੍ਹੇ ਦੀ ਅਗਵਾਈ ਵਿੱਚ ਹਲਕਾ ਬੁਢਲਾਡਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਪਿ੍ੰਸੀਪਲ ਬੁੱਧ ਰਾਮ ਨਾਲ ਆਮ ਆਦਮੀ ਪਾਰਟੀ ਵੱਲੋਂ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਜ਼ ਨਾਲ ਚੋਣਾਂ ਸਮੇਂ ਸਰਕਾਰ ਬਣਨ ਤੇ ਮਾਨਤਾ ਦੇਣ ਦੇ ਵਾਅਦੇ ਸਬੰਧੀ ਵਿਚਾਰ ਵਿਸਥਾਰਿਤ ਚਰਚਾ ਕਰਨ ਉਪਰੰਤ ਮੰਗ ਪੱਤਰ ਵੀ ਦਿੱਤਾ ਗਿਆ। ਜਿਸ ਸਬੰਧੀ ਉਨ੍ਹਾਂ ਨੇ ਵਫ਼ਦ ਨੂੰ ਜਲਦੀ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਨਾਲ ਪੈਨਲ ਮੀਟਿੰਗ ਕਰਵਾ ਕਿ ਮੰਗਾਂ ਪੂਰੀਆਂ ਕਰਵਾਉਣ ਦਾ ਭਰੋਸਾ ਦਿਤਾ।। ਇਸ ਸਮੇਂ ਵਫ਼ਦ ਵਿੱਚ ਜ਼ਿਲਾ ਕਮੇਟੀ ਆਗੂ ਅਤੇ ਬਲਾਕ ਬੁਢਲਾਡਾ ਦੇ ਸਕੱਤਰ ਗਮਦੂਰ ਸਿੰਘ ਦੋਦੜਾ, ਨਾਇਬ ਸਿੰਘ ਅਹਿਮਦਪੁਰ, ਕੈਸ਼ੀਅਰ ਸ਼ਾਸਨ ਗੋਇਲ , ਗਮਦੂਰ ਸਿੰਘ ਰੱਲੀਂ , ਮਹੇਸ਼ ਕੁਮਾਰ ਮਿੰਟਾ , ਚੇਅਰਮੈਨ ਨਛੱਤਰ ਸਿੰਘ ਸੇਖੋਂ , ਡਾ ਰਮਜ਼ਾਨ , ਅਮਰੀਕ ਸਿੰਘ , ਲੱਖਾ ਸਿੰਘ , ਮਨਪ੍ਰੀਤ ਸਿੰਘ , ਜਗਤਾਰ ਸਿੰਘ ਗੁਰਨੇ , ਮੇਜ਼ਰ ਸਿੰਘ ਗੋਬਿੰਦਪੁਰਾ , ਰਾਮ ਸਿੰਘ , ਕਰਨੈਲ ਸਿੰਘ, ਬੂਟਾ ਸਿੰਘ ਸਸਪਾਲੀ ਆਦਿ ਸਾਥੀ ਸ਼ਾਮਲ ਸਨ
