
ਬੁਢਲਾਡਾ 24, ਜੂਨ( (ਸਾਰਾ ਯਹਾ/ਅਮਨ ਮਹਿਤਾ): ਹਿੰਦੂ ਫਾਂਸੀਵਾਦ ਹਮਲਿਆਂ ਦੇ ਖ਼ਿਲਾਫ਼ ਮੋਦੀ ਸਰਕਾਰ ਤੇ ਸੂਬਾ ਸਰਕਾਰਾਂ ਵਲੋ ਜੋ ਲੋਕ ਮਾਰੁ ਨੀਤੀਆ ਦੇਸ਼ ਚ ਲਾਗੁ ਕੀਤੀਆਂ ਜਾ ਰਹੀਆਂ ਹਨ ਦੇ ਖਿਲਾਫ ਅੱਜ ਇਨਕਲਾਬੀ ਧਿਰਾ ਵਲੋ ਸਰਕਾਰਾ ਦੀਆਂ ਅਰਥੀਆਂ ਸਾੜੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿਦਿਆ ਸੀ ਪੀ ਆਈ ਸੀ ਪੀ ਆਈ( ਐਮ ਐਲ) ਅਤੇ ਇਨਕਲਾਬੀ ਕੇਂਦਰ ਅਤੇ ਲੋਕ ਸੰਗਰਾਮ ਮੰਚ ਦੇ ਬੁਲਾਰਿਆਂ ਸਮੇਤ ਇਨਕਲਾਬੀ ਆਗੂ ਸੀਤਾ ਰਾਮ, ਨਿੱਕਾ ਸਿੰਘ ਅਤੇ ਬਬਲੀ ਅਟਵਾਲ ਨੇ ਦਸਿਆ ਕਿ ਧਾਰਾ 370, 35 ਏ, ਪੁਲਵਾਮਾ ਚ ਹੋਏ ਹਮਲਿਆਂ ਸ਼ਹੀਦ ਹੋਏ 40 ਨੋਜਵਾਨ , ਸਾਹਿਨ ਬਾਗ਼ ਚ ਧਰਨੇ ਤੇ ਬੈਠੀਆਂ ਮਾਵਾਂ ਭੈਣਾ ਤੇ ਤਰਾਂ ਤਰਾਂ ਦੇ ਹਮਲੇ , ਕਾਲੇ ਕਾਨੂੰਨ ਤੇ ਨਾਗਰਿਕਤਾ ਸ਼ੋਧ ਬਿੱਲ, ਕਰੋਨਾ ਵਾਇਰਸ ਦੀ ਆੜ ਚ ਹੱਦਾਂ ਟੱਪ ਮੁਸਲਮ ਭਾਈਚਾਰੇ ਨੂੰ ਬਦਨਾਮ ਕਰਨਾ ਅਤੇ ਤਰਾਂ ਤਰਾਂ ਦੇ ਦੋਸ਼ ਲਾਉਣੇ, ਘੱਟ ਗਿਣਤੀਆਂ ਨੂੰ ਨਿਸ਼ਾਨੇ ਤੇ ਰੱਖਣਾ, 3 ਮਹੀਨੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਬੰਦ ਹੋ ਜਾਣੇ, ਪੁਲਿਸ ਦੀਆਂ ਵਧ ਰਹੀਆਂ ਮਨਮਾਨੀਆਂ, ਮਜ਼ਦੁਰਾਂ ਦੇ ਘਰਾਂ ਚ ਰਾਸ਼ਨ ਖਤਮ, ਰਾਸ਼ਨ ਕਾਰਡ ਕੱਟ ਦੇਨਾ, ਦਿਹਾੜੀਦਾਰ ਕਾਮਿਆਂ ਨੂੰ ਆਪਣੀ ਦਿਹਾੜੀ ਕਮਾਉਣ ਲਈ ਚੋਰੀ ਛੁਪੇ ਜਾਣਾ, ਚੀਨ ਬਾਰਡਰ ਤੇ 20 ਜਵਾਨਾ ਦਾ ਸ਼ਹੀਦ ਹੋਣਾ, ਹੁਣ ਤੱਕ ਲਾਕਡਾਉਨ ਲਗੇ ਰਹਿਣਾ ਅਤੇ ਲੋਕਾਂ ਦੀਆ ਮਜਬੂਰੀਆਂ ਨੂੰ ਸਰਕਾਰਾਂ ਕਦੋਂ ਜਾਣਗੀਆਂ। ਉਹਨਾ ਕਿਹਾ ਕਿ ਅੱਜ ਬੇਬੱਸ ਹੋਏ ਲੋਕ ਮਾਨਸਿਕਤਾ ਖੋਹ ਬੈਠੇ ਹਨ। ਉਹਨਾ ਸਰਕਾਰਾਂ ਨੂੰ ਚੋਣ ਮੈਨੀਫੈਸਟੋ ਯਾਦ ਕਰਵਾਉਂਦੇ ਹੋਏ ਕਿਹਾ ਲੋਕ ਰੁਜ਼ਗਾਰ ਮੰਗ ਰਹੇ ਹਨਨਾ ਕਿ ਬੇਰੁਜਗਾਰੀ। ਓਹਨਾ ਕਿਹਾ ਕਿ ਦੇਸ ਨੂੰ ਖੋਰਾ ਲਾਉਣ ਵਾਲੀਆਂ ਪਾਰਟੀਆਂ ਭਾਰਤ ਦੇਸ ਵੱਲ ਨਿਗ੍ਹਾ ਮਾਰਨ ਕਿ ਕੀ ਖੋਇਆ ਤੇ ਕੀ ਗਵਾਇਆ ਹੈ। ਇਸ ਮੋਕੇ ਗੁਰਦਾਸ ਸਿੰਘ ਟਾਹਲੀਆਂ, ਜੀਤ ਸਿੰਘ ਬੋਹਾ, ਉਘਰ ਸਿੰਘ ਮੀਰਪੁਰੀਏ,ਅਤੇ ਭੀਮ ਸਿੰਘ ਮੰਡੇਰ ਆਦਿ ਹਾਜ਼ਿਰ ਸਨ।
