ਮਾਨਸਾ 30 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਸੀਵਰੇਜ਼ ਸਮੱਸਿਆ ਨੂੰ ਹੱਲ ਕਰਵਾਉਣ ਲਈ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿੱਚ ਚੱਲ ਰਿਹਾ ਪੱਕਾ ਧਰਨਾ ਅੱਜ 95 ਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ।ਧਰਨੇ ਦੀ ਅਗਵਾਈ ਵਾਇਸ ਪ੍ਰਧਾਨ ਰਾਮਪਾਲ ਸਿੰਘ ਬੱਪੀਆਣਾ, ਅੰਮ੍ਰਿਤਪਾਲ ਗੋਗਾ , ਹੰਸਾ ਸਿੰਘ ਅਤੇ ਸਰਪੰਚ ਅਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਅੱਜ ਦੇ ਧਰਨੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ, ਕ੍ਰਿਸ਼ਨ ਚੌਹਾਨ, ਭਗਵੰਤ ਸਿੰਘ ਸਮਾਓ, ਧੰਨਾ ਮੱਲ ਗੋਇਲ, ਰਮੇਸ਼ ਕੁਮਾਰ ਰਾਜੀ ਸਾਬਕਾ ਨਗਰ ਕੌਂਸਲਰ, ਸੁਰਿੰਦਰ ਪਾਲ ਸ਼ਰਮਾ, ਮੇਜ਼ਰ ਸਿੰਘ ਦੂਲੋਵਾਲ, ਪ੍ਰਦੀਪ ਗੁਰੂ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਸਰਕਾਰ ਅਤੇ ਪ੍ਰਸ਼ਾਸਨ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਵੀ ਸੀਵਰੇਜ਼ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਝੂਠੇ ਲਾਰੇ , ਵਾਅਦੇ ਅਤੇ ਦਾਅਵਿਆਂ ਨਾਲ ਡੰਗ ਟਪਾਈ ਕਰ ਰਿਹਾ ਹੈ ,ਜਿਸਨੂੰ ਲੋਕ ਵੀ ਭਲੀਭਾਂਤ ਸਮਝ ਚੁੱਕੇ ਹਨ । ਫਿਰ ਵੀ ਸ਼ਾਮਲ ਆਗੂਆਂ ਨੇ 10 ਫਰਵਰੀ ਨੂੰ ਪੰਜਾਬ ਸਰਕਾਰ ਦੀ ਹੋ ਰਹੀ ਕੈਬਨਿਟ ਕਮੇਟੀ ਮੀਟਿੰਗ ਵਿੱਚ ਸੀਵਰੇਜ਼ ਸਮੱਸਿਆ ਸਬੰਧੀ ਸਪੈਸ਼ਲ ਏਜੰਡਾ ਲਗਾ ਕੇ ਤਰੁੰਤ ਫੰਡ ਰਿਲੀਜ਼ ਕਰਕੇ ਕੰਮ ਸ਼ੁਰੂ ਕਰਕੇ ਇਸ ਗੰਭੀਰ ਸਮੱਸਿਆ ਦਾ ਹੱਲ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਹੈ ਤਾਂ ਜੋ ਮਾਨਸਾ ਸਮੇਤ ਪੰਜਾਬ ਦੇ ਅਣਗਿਣਤ ਸ਼ਹਿਰਾਂ , ਕਸਬਿਆਂ ਦੇ ਸੰਤਾਪ ਭਰੀ ਜ਼ਿੰਦਗੀ ਭੋਗ ਰਹੇ ਲੋਕਾਂ ਨੂੰ ਕੁੱਝ ਹੱਦ ਤੱਕ ਰਾਹਤ ਮਿਲ ਸਕੇ। ਆਗੂਆਂ ਨੇ ਅਮ੍ਰਿਤਸਰ ਵਿੱਚ ਡਾ. ਅੰਬੇਦਕਰ ਦੇ ਬੁੱਤ ਦੀ ਕੀਤੀ ਗਈ ਭੰਨਤੋੜ ਅਤੇ ਪਿਛਲੇ ਦਿਨੀਂ ਦਾਨ ਸਿੰਘ ਵਾਲਾ ਵਿੱਚ ਮਜ਼ਦੂਰ ਪਰਿਵਾਰਾਂ ਦੇ ਘਰਾਂ ਦੀ ਸਾੜਫੂਕ ਅਤੇ ਜਿਉਂਦ ਦੇ ਮੁਜ਼ਾਰਿਆਂ ਨਾਲ ਜ਼ਮੀਨੀ ਹੱਕ ਖੋਹਣ ਦੀ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਫੌਰੀ ਤੌਰ ਤੇ ਕਾਰਵਾਈ ਕਰਦਿਆਂ ਪੀੜਤ ਧਿਰ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਪੁਰਜੋਰ ਮੰਗ ਵੀ ਕੀਤੀ। ਇਸ ਸਮੇਂ ਰੂਪ ਸਿੰਘ ਢਿੱਲੋਂ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਬੂਟਾ ਸਿੰਘ, ਹਰਬੰਸ ਸਿੰਘ ਮਾਨਸਾ, ਕਰਨੈਲ ਸਿੰਘ ਮਾਨਸਾ, ਅਮਰੀਕ ਸਿੰਘ , ਗਗਨਦੀਪ ਸਿਰਸੀਵਾਲਾ , ਭੂਸ਼ਣ ਸ਼ਰਮਾ , ਗੁਰਤੇਜ ਸਿੰਘ ,ਜਰਨੈਲ ਸਿੰਘ , ਰਾਕੇਸ਼ ਕੁਮਾਰ ਆਦਿ ਵੀ ਮੌਜੂਦ ਸਨ।