ਬੁਢਲਾਡਾ 23 ਅਗਸਤ(ਸਾਰਾ ਯਹਾਂ/ਅਮਨ ਮਹਿਤਾ): ਪੰਜਾਬ ਰੋਡਵੇਜ਼ /ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀ ਸੂਬਾ ਪੱਧਰੀ ਮੀਟਿੰਗ ਹੋਈ। ਇਸ ਮੋਕੇ ਸੂਬਾ ਸਰਪ੍ਰਸਤ ਕਮਲ ਕੁਮਾਰ, ਉਪ ਚੈਅਰਮੈਨ ਬਲਵਿੰਦਰ ਸਿੰਘ ਰਾਠ, ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਬਲਜੀਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਪੰਨੂੰ, ਜਤਿੰਦਰ ਸਿੰਘ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਸਾਰੀਆਂ ਜ਼ਰੂਰੀ ਸੇਵਾਵਾਂ ਦੇਣ ਵਾਲੇ ਇਹਨਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਕਈ ਵਾਰ ਭਰੋਸੇ ਦਿੱਤੇ ਗਏ ਪਰ ਸਰਕਾਰ ਨੇ ਕੋਈ ਵੀ ਵਾਆਦਾ ਪੂਰਾ ਨਹੀਂ ਕੀਤਾ। ਪਿਛਲੇ ਦਿਨੀਂ ਵੀ ਟਰਾਂਸਪੋਰਟ ਮੰਤਰੀ ਪੰਜਾਬ ਨੇ ਹੜਤਾਲ ਤੋਂ ਪਹਿਲਾਂ 6 ਅਗਸਤ ਨੂੰ ਮੀਟਿੰਗ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਸੀ ਅਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਪਹਿਲ ਦੇ ਅਧਾਰ ਤੇ ਇਸ ਨੂੰ ਪਾਸ ਕਰਕੇ ਲਾਗੂ ਕਰਨ ਲਈ ਕਿਹਾ ਸੀ ਜਿਸ ਉਪਰੰਤ ਯੂਨੀਅਨ ਵੱਲੋਂ ਸੰਘਰਸ਼ ਨੂੰ ਟਾਲ ਦਿੱਤਾ ਗਿਆ ਅਤੇ ਨਾਲ ਹੀ ਇਹ ਵੀ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਲਈ ਮਜਬੂਰ ਹੋਵੇਗੀ। ਸਰਕਾਰ ਵਲੋਂ ਮੁਲਾਜ਼ਮਾਂ ਨਾਲ ਥੋਖਾ ਹੀ ਕੀਤਾ ਗਿਆ ਹੈ। ਯੂਨੀਅਨ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਸਰਕਾਰ ਐਕਟ ਬਣਾਉਣ ਦਾ ਬਹਾਨਾ ਘੜ ਰਹੀ ਹੈ ਕਦੇ ਖਜ਼ਾਨਾ ਖਾਲੀ ਦਾ ਬਹਾਨਾ ਬਣਾਇਆ ਜਾਂਦਾ ਹੈ ਜਦੋਂ ਕਿ ਚੋਣਾਂਵੀ ਸਟੰਟ ਵਿੱਚ ਔਰਤਾਂ ਨੂੰ ਫ੍ਰੀ ਸਫ਼ਰ ਸਹੂਲਤਾਂ ਦੇਣ ਦੀ ਗੱਲ ਆਉਂਦੀ ਹੈ ਪਰ ਸਹੂਲਤਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਸਰਕਾਰ ਸੰਜੀਦਾ ਨਹੀਂ ਹੈ ਇਸ ਕਰਕੇ ਯੂਨੀਅਨ ਵਲੋਂ ਮਿਤੀ 25 ਅਗਸਤ ਨੂੰ 2 ਘੰਟੇ ਸਾਰੇ ਪੰਜਾਬ ਦੇ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨ ਅਤੇ ਮਿਤੀ 6 ਸਤੰਬਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਬੈਠਣ ਦਾ ਫੈਸਲਾ ਕੀਤਾ ਗਿਆ ਹੈ ਇਸ ਹੜਤਾਲ ਦੋਰਾਨ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਅੱਗੇ ਪੱਕਾ ਧਰਨਾ ਅਤੇ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਵਿਧਾਨ ਵੱਲ ਮਾਰਚ ਕਰਨ ਸਮੇਤ ਸਖ਼ਤ ਅਤੇ ਤਿੱਖੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਮੋਕੇ ਸੂਬਾ ਕੈਸ਼ੀਅਰ ਬਲਜਿੰਦਰ ਸਿੰਘ, ਮੀਤ ਪ੍ਰਧਾਨ ਜਸਵੰਤ ਸਿੰਘ, ਸਤਨਾਮ ਸਿੰਘ, ਨੰਗਲ ਤੋਂ ਰਾਮ ਦਿਆਲ,ਰੋਪੜ ਤੋਂ ਕੁਲਵਿੰਦਰ ਸਿੰਘ,ਅਮ੍ਰਿਤਸਰ ਤੋਂ ਹੀਰਾ ਸਿੰਘ, ਫਿਰੋਜ਼ਪੁਰ ਤੋਂ ਜਤਿੰਦਰ ਸਿੰਘ, ਫਾਜ਼ਿਲਕਾ ਤੋਂ ਰਵਿੰਦਰ ਸਿੰਘ,ਪੱਟੀ ਤੋਂ ਸਤਨਾਮ ਸਿੰਘ, ਹੁਸ਼ਿਆਰਪੁਰ ਤੋ ਰਮਿੰਦਰ ਸਿੰਘ, ਲੁਧਿਆਣੇ ਤੋ ਸਤਨਾਮ, ਸ਼ਮਸ਼ੇਰ ਸਿੰਘ, ਪਟਿਆਲੇ ਤੋ ਕੁਲਦੀਪ ਸਿੰਘ ਮੋਮੀ, ਬੁਢਲਾਡੇ ਤੋ ਗੁਰਸੇਵਕ ਸਿੰਘ ਹੈਪੀ , ਫਰੀਦਕੋਟ ਹੈਰੀ, ਬਰਨਾਲੇ ਤੋ ਪੱਪੂ, ਬਠਿੰਡੇ ਤੋ ਸਨਦੀਪ ਸਿੰਘ, ਚੰਡੀਗੜ੍ਹ ਤੋ ਇੰਦਰਜੀਤ ਸਿੰਘ ਆਦਿ ਆਗੂ ਹਾਜ਼ਰ ਸਨ।