ਸਰਕਾਰ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

0
3

ਅੱਜ ਦੀ ਮੀਟਿੰਗ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਰਕਾਰ ਦੀ ਨੀਤ ਮਾੜੀ ਹੈ ਜਾਣਬੁੱਝ ਕੇ ਟਾਲਮਟੋਲ ਕਰਨਾ ਚਾਹੁੰਦੀ ਹੈ। ਅਮਿਤ ਸ਼ਾਹ ਤੇ ਰਾਜ ਨਾਥ ਮੀਟਿੰਗ ਵਿੱਚ ਨਹੀਂ ਆਏ। ਸਰਕਾਰ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਨ ਮੇਂ ਰਾਮ ਰਾਮ ਬਗਲ ਵਿਚ ਛੂਰੀ ਵਾਲੀ ਗੱਲ ਸਹੀ ਹੈ। ਬਸਤੀਵਾਦੀ ਹਾਕਮਾਂ ਵਾਂਗ ਲੋਕਾਂ ਨਾਲ ਵਰਤਾਓ ਕਰ ਰਹੀ ਹੈ। ਮੋਦੀ ਦਾ ਜਰਨਲ ਡਾਇਰ ਵਰਗਾ ਹੰਕਾਰ ਅਤੇ ਸੋਚ।

ਪਰ ਅੰਦੋਲਨ ਵਧੇਗਾ ਸਿਆਸੀ ਟੁੱਟਾਂ ਭੱਜਾਂ ਹੋਣਗੀਆਂ। ਸਰਕਾਰ ਨੂੰ ਝੁਕਣਾ ਪਵੇਗਾ।

“ਅਫ਼ਸਰਸ਼ਾਹੀ ਅਤੇ ਕਾਰਪੋਰੇਟ ਦੇ ਸੀ ਓ ਜ ਨੇ ਮੋਦੀ ਸਾਹਿਬ ਦਾ ਦਿਮਾਗੀ ਸੰਤੁਲਨ ਵਿਗਾੜ ਦਿੱਤਾ ਹੈ।” ਇਹ ਗੱਲ ਆਰ ਐੱਸ ਐੱਸ ਭਾਵ ਸੰਘ ਦੇ ਆਗੂ ਸ੍ਰੀ ਬਦਰੀਨਰਾਇਨ ਚੋਧਰੀ ਦੋ ਕਿਸਾਨਾਂ ਦੋ ਵਿੰਗ ਦੇ ਸੰਚਾਲਕ ਹਨ ਨੇ ਖੁਦ ਮੀਡੀਆ ਵਿੱਚ ਕਹੀ ਹੈ।ਉਹ ਮੰਨਦੇ ਹਨ ਕਿ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿਲ ਕਿਸਾਨਾਂ ਲਈ ਘਾਤਕ ਹਨ। ਉਹਨਾਂ ਨੇ ਵੀ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਹੈ। ਪਰ ਉਹਨਾਂ ਨੇ ਕਿਹਾ ਹੈ ਕਿ ਸਾਡੇ ਵਿਰੋਧ ਕਰਨ ਦੇ ਢੰਗ ਵੱਖਰੇ ਹਨ। ਅਸੀਂ ਹਰ ਪੱਧਰ ਉੱਤੇ ਇਹਨਾਂ ਬਿਲਾਂ ਦਾ ਵਿਰੋਧ ਕੀਤਾ ਹੈ। ਸਰਕਾਰ ਦੇ ਕੁਝ ਮੰਤਰੀ ਅਤੇ ਐਮ ਪੀ ਅੰਦਰਖਾਤੇ ਮੋਦੀ ਦੇ ਅੜੀਅਲ ਵਤੀਰੇ ਦਾ ਵਿਰੋਧ ਕਰ ਰਹੇ ਹਨ। ਪੰਜਾਬ ਹਰਿਆਣਾ ਵਿਚ ਭਾਜਪਾ ਦੇ ਅਹੁਦੇਦਾਰਾਂ ਨੇ ਅਸਤੀਫੇ ਦੇ ਦਿੱਤੇ ਹਨ। ਹਰਿਆਣਾ ਰਾਜਸਥਾਨ ਦੀਆਂ ਖਾਪ ਪੰਚਾਇਤਾਂ ਕਿਸਾਨਾਂ ਦੇ ਸੰਘਰਸ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਰਹੀਆਂ ਹਨ।ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਮੋਦੀ ਸਾਹਿਬ ਦੇ ਅੜੀਅਲ ਅਤੇ ਤਾਨਾਸ਼ਾਹੀ ਵਤੀਰੇ ਨੂੰ ਆਕਸੀਜਨ ਕਾਰਪੋਰੇਟ ਘਰਾਣਿਆਂ , ਮੀਡੀਆ ਅਤੇ ਅਫ਼ਸਰਸ਼ਾਹੀ ਵਲੋਂ ਹੀ ਦਿੱਤੀ ਜਾ ਰਹੀ ਹੈ। ਉਹ ਦੇਸ਼ ਨੂੰ ਇਕ ਦੇਸ਼ ਇੱਕ ਚੌਣ ਅਤੇ ਇਕ ਹੂਕਮਰਾਨ ਦੀ ਅਵਸਥਾ ਵੱਲ ਲਿਜਾਣਾ ਚਾਹੁੰਦੇ ਹਨ। ਮੋਦੀ ਸਾਹਿਬ ਨੂੰ ਮੋਹਰਾ ਬਣਾ ਕੇ ਦੇਸ਼ ਤੇ ਪੂਰੀ ਤਰ੍ਹਾਂ ਕਾਬਜ਼ ਹੋਣਾ ਚਾਹੁੰਦੇ ਹਨ। ਦੇਸ਼ ਤੇ ਹਕੂਮਤੀ ਐਨ ਡੀ ਏ ਖੇਰੂੰ ਖੇਰੂੰ ਹੋ ਰਿਹਾ ਹੈ ਅਕਾਲੀ ਦਲ ਅਤੇ ਹੋਰ ਭਾਈਵਾਲ ਇਸ ਗਠਜੋੜ ਤੋਂ ਨਾਤਾ ਤੋਡ਼ ਲਿਆ ਕੁਝ ਹੋਰ ਤੋੜਣ ਜਾ ਰਹੇ ਹਨ। ਭਾਜਪਾ ਦੀ ਪੁਰਾਣੀ ਸਮਰਥਕ ਸ਼ਿਵ ਸੈਨਾ ਨੇ ਵੀ ਕਿਸਾਨਾਂ ਦੇ ਅੰਦੋਲਨ ਨੁੰ ਸਹੀ ਠਹਿਰਾਇਆ ਹੈ। ਸਾਰੀਆਂ ਖੱਬੇ ਪੱਖੀ ਪਾਰਟੀਆਂ ਵਲੋਂ ਕਿਸਾਨ ਅੰਦੋਲਨ ਦੇ ਸਮਰਥਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਖੇਤਰੀ ਪਾਰਟੀਆਂ ਵੀ ਸਮਰਥਨ ਦੇ ਐਲਾਨ ਕਰ ਰਹੀਆਂ ਹਨ।ਭਾਰਤ ਦੇ ਸਾਰੇ ਸੂਬਿਆਂ ਵਿਚੋਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਬਹੁਤ ਸਾਰੀਆਂ ਟਰੇਡ ਯੂਨੀਅਨਾਂ ਵੱਲੋਂ ਸਮਰਥਨ ਦੇ ਐਲਾਨ ਹੋ ਰਹੇ ਹਨ। ਦਿੱਲੀ ਦੇ ਸਥਾਨਕ ਲੋਕਾਂ ਵਲੋਂ ਸੰਘਰਸ਼ ਵਿੱਚ ਸ਼ਾਮਲ ਲੋਕਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਦਿੱਲੀ ਦੀ ਟੈਕਸੀ ਡਰਾਈਵਰ,ਆਟੋ ਰਿਕਸ਼ਾ ਤੇ ਟਰੱਕ ਅਪਰੇਟਰਾਂ ਨੇ ਕਿਸਾਨਾਂ ਦੀ ਹਮਾਇਤ ਵਿੱਚ ਬੰਦ ਦਾ ਐਲਾਨ ਕੀਤਾ ਹੈ। ਦਿੱਲੀ ਦੇ ਬਾਰਡਰਾਂ ਨੂੰ ਲੱਖਾਂ ਕਿਸਾਨਾਂ ਜਿਹਨਾਂ ਵਿੱਚ ਬਜ਼ੁਰਗ, ਔਰਤਾਂ, ਨੋਜਵਾਨ ਕੁੜੀਆਂ ਮੁੰਡੇ ਅਤੇ ਬੱਚੇ ਸ਼ਾਮਲ ਹਨ, ਨੇ ਪਿਛਲੇ ਪੰਜ ਦਿਨਾਂ ਤੋਂ ਘੇਰਿਆ ਹੋਇਆ ਹੈ । ਦੇਸ਼ ਦੇ ਬੁਧੀਜੀਵੀ, ਕਲਾਕਾਰ ਅਤੇ ਲੇਖਕ ਕਿਸਾਨਾਂ ਦੇ ਹੱਕ ਵਿੱਚ ਨਿਤਰਨ ਲੱਗੇ ਹਨ। ਪੰਜਾਬ ਹਰਿਆਣਾ ਵਿਚੋਂ ਉਠਿਆ ਇਹ ਅੰਦੋਲਨ ਕੌਮੀ ਬਣ ਚੁੱਕਾ ਹੈ। ਸਾਰਾ ਦੇਸ਼ ਕਿਸਾਨਾਂ ਦੇ ਨਾਲ ਹੈ। ਲੋਕਾਂ ਨੂੰ ਪੂਰਾ ਭਰੋਸਾ ਹੈ ਕਿ ਸਰਕਾਰ ਨੂੰ ਇਹ ਵਿਵਾਦਤ ਕਾਨੂੰਨਾਂ ਨੂੰ ਵਾਪਿਸ ਲੈਣਾ ਪਵੇਗਾ ਮੋਦੀ ਸਾਹਿਬ ਨੂੰ ਲੋਕਾਂ ਦੇ ਮਨ ਦੀ ਬਾਤ ਕਰਨਾ ਵੀ ਸਿੱਖਣਾ ਹੋਵੇਗਾ।

LEAVE A REPLY

Please enter your comment!
Please enter your name here