
ਢੈਪਈ (ਸਾਰਾ ਯਹਾਂ/ ਬੀਰਬਲ ਧਾਲੀਵਾਲ) : ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੰਜੀਵ ਕੁਮਾਰ ਜੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਵਿਜੈ ਮਿੱਢਾ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਹਮੀਰਗਡ਼੍ਹ ਢੈਪਈ ਵਿਖੇ ਹੈਡਮਾਸਟਰ ਸੁਖਦੀਪ ਸਿੰਘ ਦੀ ਰਹਿਨੁਮਾਈ ਵਿਚ ਸ਼ਾਨਦਾਰ ਹਿੰਦੀ ਦਿਵਸ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਦੁਆਰਾ ਛੇਵੀਂ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਪਾਠਕ੍ਰਮ ਨਾਲ ਸਬੰਧਤ ਲੇਖ ਲਿਖਣ, ਕਵਿਤਾ ਉਚਾਰਨ ਅਤੇ ਪੋਸਟਰ ਡਰਾਇੰਗ ਕੀਤੀ ਗਈ। ਹਿੰਦੀ ਦਿਵਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਸਕੂਲ ਮੁਖੀ ਸੁਖਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਹਿੰਦੀ ਵਿਸ਼ੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਜਤਿੰਦਰ ਸਿੰਗਲਾ, ਸ਼ਿੰਗਾਰਾ ਸਿੰਘ, ਜਗਤਾਰ ਸਿੰਘ, ਮਨਦੀਪ ਸ਼ਰਮਾ, ਸੰਦੀਪ ਕੁਮਾਰ, ਮੈਡਮ ਮੀਨੂੰ ਗਰਗ, ਸ਼ਿਲਪਾ ਗੁਪਤਾ, ਮਮਤਾ ਰਾਣੀ, ਸੁਪਨਦੀਪ ਕੌਰ ਆਦਿ ਹਾਜ਼ਰ ਸਨ।
