
ਮਾਨਸਾ 28 ਜੁੂਨ (ਸਾਰਾ ਯਹਾਂ/ ਮੁੱਖ ਸੰਪਾਦਕ ) : ਬੀਤੇ ਦਿਨੀ ਸਰਕਾਰੀ ਹਾਈ ਸਕੂਲ ਰੱਲਾ, ਮੁੰਡੇ ਵਿੱਖੇ ਦਿਨ ਦਿਹਾੜੇ ਚੋਰਾਂ ਵੱਲੋਂ ਕੰਪਿਊਟਰ ਲੈਬ ਦਾ ਕੁੰਡਾ ਪੁੱਟ ਕੇ 5 all in one ਕੰਪਿਊਟਰ,ਇੱਕ ਬੈਟਰੀ ਅਤੇ 2 CCTV ਕੈਮਰੇ ਚੋਰੀ ਕਰ ਲਏ ਗਏ ਦੱਸਣਯੋਗ ਹੈ ਕੇ ਇਸ ਸਮੇਂ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ।ਚੋਰੀ ਦੀ ਇਹ ਘਟਨਾ ਸਕੂਲ ਦੇ CCTV ਕੈਮਰਿਆਂ ਵਿੱਚ ਰਿਕਾਰਡ ਹੋ ਗਈ।ਚੋਰੀ ਦੀ ਇਹ ਘਟਨਾ 2 ਔਰਤਾਂ ਵੱਲੋ ਕੀਤੀ ਗਈ ਜਾਪਦੀ ਹੈ।ਇਸ ਘਟਨਾ ਦੀ FIR ਥਾਣਾ ਜੋਗਾ ਸਦਰ ਦਰਜ਼ ਕਰਕੇ ਪੁਲਿਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।ਪੁਲਿਸ ਵੱਲੋਂ ਜਲਦ ਹੀ ਇਸ ਘਟਨਾ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।

