*ਸਰਕਾਰੀ ਹਾਈ ਸਕੂਲ ਬਦਰਾ ‘ਚ ਇੱਕ ਰੋਜ਼ਾ ਅਥਲੈਟਿਕ ਮੀਟ ਦਾ ਆਯੋਜਨ*

0
6

ਬਰਨਾਲਾ, 20 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਸੁਤੰਤਰਤਾ ਸੰਗਰਾਮੀ ਖਜਾਨ ਸਿੰਘ ਸਰਕਾਰੀ ਹਾਈ ਸਕੂਲ ਬਦਰਾ ਵਿਖੇ ਕਰਵਾਈ ਗਈ ਇੱਕ ਰੋਜ਼ਾ ਸਾਲਾਨਾ ਅਥਲੈਟਿਕ ਮੀਟ ਦੌਰਾਨ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਅਥਲੈਟਿਕਸ ਦੇ ਵੱਖ–ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣੇ ਖੇਡ ਹੁਨਰ ਦਾ ਪ੍ਰਗਟਾਵਾ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਸੁਖਵੀਰ ਕੌਰ ਅਤੇ ਸਕੂਲ ਮੁਖੀ ਗੁਰਜੀਤ ਕੌਰ ਨੇ ਜੇਤੂ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਮੈਡਲ ਪਾ ਕੇ ਸਨਮਾਨ ਕੀਤਾ। ਡੀ.ਪੀ.ਈ. ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ 6ਵੀਂ ਤੇ 7ਵੀਂ ਸ਼੍ਰੇਣੀ ਦੇ ਕਰਵਾਏ ਗਏ 100 ਮੀਟਰ ਦੌੜ ਮੁਕਾਬਲੇ ਵਿੱਚੋਂ ਦਿਲਪ੍ਰੀਤ ਕੌਰ ਤੇ ਸਾਹਿਲ ਖਾਨ ਨੇ ਪਹਿਲਾ, ਮਹਿਕਦੀਪ ਕੌਰ ਤੇ ਜਸ਼ਨਦੀਪ ਸਿੰਘ ਨੇ ਦੂਜਾ, ਗੋਲਾ ਸੁੱਟਣ ਵਿੱਚ ਅਮਨਪ੍ਰੀਤ ਕੌਰ ਤੇ ਮਹਿਕਦੀਪ ਸਿੰਘ ਨੇ ਪਹਿਲਾ, ਮਹਿਕਦੀਪ ਕੌਰ ਤੇ ਸੁਖਵੀਰ ਸਿੰਘ ਨੇ ਦੂਜਾ, ਲੰਬੀ ਛਾਲ ਵਿੱਚ ਦਿਲਪ੍ਰੀਤ ਕੌਰ ਤੇ ਸੁਖਵੀਰ ਸਿੰਘ ਨੇ ਪਹਿਲਾ, ਸੰਗਮ ਤੇ ਜਸ਼ਨਦੀਪ ਸਿੰਘ ਨੇ ਦੂਜਾ, ਅੱਠਵੀਂ ਜਮਾਤ ਵਿੱਚੋਂ 100 ਮੀਟਰ ਦੌੜ ਵਿੱਚ ਜਸ਼ਨਪ੍ਰੀਤ ਕੌਰ ਤੇ ਜਸਕਰਨਪ੍ਰੀਤ ਸਿੰਘ ਨੇ ਪਹਿਲਾ, ਕਮਲਜੋਤ ਕੌਰ ਤੇ ਸਲੀਮ ਖਾਨ ਨੇ ਦੂਜਾ, ਲੰਬੀ ਛਾਲ ਵਿੱਚ ਹਰਨੂਰ ਕੌਰ ਨੇ ਪਹਿਲਾ ਤੇ ਕਮਲਜੋਤ ਕੌਰ ਨੇ ਦੂਜਾ, 9ਵੀਂ ਤੇ 10ਵੀਂ ਜਮਾਤ ਦੇ 100 ਮੀਟਰ ਦੌੜ ਮੁਕਾਬਲੇ ਵਿੱਚੋਂ ਸਿਮਰਜੀਤ ਕੌਰ ਤੇ ਤਰਨਵੀਰ  ਸਿੰਘ ਨੇ ਪਹਿਲਾ, ਪ੍ਰਦੀਪ ਕੌਰ ਤੇ ਅਰਮਾਨ ਸ਼ਰਮਾ ਨੇ ਦੂਜਾ, ਗੋਲਾ ਸੁੱਟਣ ਵਿੱਚ ਤਰਨਵੀਰ ਕੌਰ ਤੇ ਲਖਵਿੰਦਰ ਸਿੰਘ ਨੇ ਪਹਿਲਾ, ਸੁਖਪ੍ਰੀਤ ਕੌਰ ਤੇ ਤਰਨਵੀਰ ਸਿੰਘ ਨੇ ਦੂਜਾ, ਲੰਬੀ ਛਾਲ ਵਿੱਚ ਪ੍ਰਦੀਪ ਕੌਰ ਤੇ ਲਖਵਿੰਦਰ ਸਿੰਘ ਨੇ ਪਹਿਲਾ, ਹਰਮਨਜੋਤ ਕੌਰ ਤੇ ਸੁਖਮਨ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਹੋਰ ਵੀ ਮਨੋਰੰਜਨ ਕਿਰਿਆਵਾਂ ਵਿੱਚ ਹਿੱਸਾ ਲਿਆ। ਇਸ ਮੌਕੇ ਅਧਿਆਪਕ ਪਰਗਟ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਨਿਰਮਲ ਸਿੰਘ ਅਤੇ ਚਿਰਜੋਤ ਸਿੰਘ ਸਮੇਤ ਸਮੂਹ ਵਿਦਿਆਰਥੀ ਮੌਜੂਦ ਸਨ।

LEAVE A REPLY

Please enter your comment!
Please enter your name here