
ਬੋਹਾ 28 ,ਮਾਰਚ (ਸਾਰਾ ਯਹਾਂ ਦਰਸ਼ਨ ਹਾਕਮਵਾਲਾ ) : ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋਂ ਦਿਨ ਵਧ ਰਿਹਾ ਹੈ ਇਸ ਨੂੰ ਨੱਥ ਪਾਉਣ ਲਈ ਕੇਂਦਰ ਸਰਕਾਰ ਨੇ ਇਕ ਵੈਕਸੀਨ ਤਿਆਰ ਕੀਤੀ ਹੈ ਜਿਸ ਨੂੰ ਲਗਵਾ ਕੇ ਕਰੋਨਾ ਤੋਂ ਬਚਿਆ ਜਾ ਸਕਦਾ ਹੈ ਅਤੇ ਇਹ ਵੈਕਸੀਨ ਹੁਣ ਸਰਕਾਰੀ ਹਸਪਤਾਲ ਬੋਹਾ( ਪੀ ਐੱਚ ਸੀ) ਵਿਖੇ ਉਪਲੱਬਧ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਕਰਮਚਾਰੀ ਪੰਮੀ ਕੌਰ ਮੋਨਿਕਾ ਆਦਿ ਨੇ ਦੱਸਿਆ ਕਿ ਪੀ ਐੱਚ ਸੀ ਬੋਹਾ ਵਿਖੇ ਹੁਣ ਕੋਵਿਡ 19 ਦੇ ਖ਼ਾਤਮੇ ਲਈ ਵੈਕਸੀਨ ਉਪਲੱਬਧ ਹੋ ਗਈ ਹੈ ਅਤੇ ਹੁਣ 60 ਸਾਲ ਤੋਂ ਉੱਪਰ ਦੇ ਵਿਅਕਤੀ ਅਤੇ ਸਿਹਤ ਵਿਭਾਗ ਨਾਲ ਸਬੰਧਤ ਮੁਲਾਜ਼ਮਾਂ ਪੀ ਐੱਚ ਸੀ ਬੋਹਾ ਵਿਖੇ ਪਹੁੰਚ ਕੇ ਉਪਰੋਕਤ ਵੈਕਸੀਨ ਲਵਾ ਸਕਦੇ ਹਨ ।
