
ਮਾਨਸਾ, 31 ਅਕਤੂਬਰ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦਾ ਵਫਦ ਡਿਪਟੀ ਕਮਿਸਨਰ ਸ੍ਰ ਪਰਮਵੀਰ ਸਿੰਘ ਆਈ ਏ ਐਸ ਨੂੰ ਮਿਲਿਆ ਉਹਨਾਂ ਮੰਗ ਕੀਤੀ ਕਿ ਸਾਰੀਆਂ ਸਰਕਾਰੀ ਸੰਸਥਾਵਾਂ ਵਿੱਚ ਸਾਡੇ ਮੈਂਬਰ ਸ਼ਾਮਲ ਕੀਤੇ ਜਾਣ ਤਾਂ ਉਹਨਾਂ ਭਰੋਸਾ ਦਿੱਤਾ ਕਿ ਜਲਦੀ ਕਮੇਟੀਆਂ ਬਣ ਰਹੀਆਂ ਹਨ ਉਹਨਾਂ ਵਿੱਚ ਤੁਹਾਡੇ ਆਗੂ ਸਾਮਲ ਕੀਤੇ ਜਾਣਗੇ ਵਫਦ ਵਿੱਚ ਪ੍ਰਧਾਨ ਬਿੱਕਰ ਸਿੰਘ ਮੰਘਾਣੀਆਂ ਜਨਰਲ ਸਕੱਤਰ ਪਰਮਜੀਤ ਕੌਰ ਡਿਪਟੀ ਜਨਰਲ ਸਕੱਤਰ ਗੁਰਚਰਨ ਸਿੰਘ ਮੰਦਰਾਂ ਮੀਤ ਪ੍ਰਧਾਨ ਬਾਦਸ਼ਾਹ ਸਿੰਘ ਚਹਿਲ ਸੀਨੀਅਰ ਮੀਤ ਪ੍ਰਧਾਨ ਭੂਰਾ ਸਿੰਘ ਸ਼ਿੰਘ ਸ਼ੇਰਗਡ਼ਈਆ ਪ੍ਰਕਾਸ ਸਿੰਘ ਮਾਨ ਲੀਗਲ ਐਡਵਾਈਜਰ ਆਦਿ ਆਗੂ ਸਾਮਲ ਹੋਏ
