ਬੁਢਲਾਡਾ 22, ਜੂਨ ( ਸਾਰਾ ਯਹਾ/ਅਮਨ ਮਹਿਤਾ) – ਅੱਜ ਦੇ ਸਮੇਂ ਵਿੱਚ ਆਨਲਾਈਨ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਅਤੇ ਪੰਜਾਬ ਸਰਕਾਰ ਵੱਲੋਂ ਆਨਲਾਈਨ ਸਿੱਖਿਆ ਦੀ ਮੁਹਿੰਮ ਦੇ ਵਿੱਚ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਸਰਕਾਰੀ ਸੈਕੰਡਰੀ ਸਕੂਲ ਬਰ੍ਹੇ ਦੇ ਪਿ੍ਰੰਸੀਪਲ ਸ਼੍ਰੀ ਅਰੁਨ ਕੁਮਾਰ ਗਰਗ ਵੱਲੋਂ ਆਪਣੇ ਸਕੂਲ ਵਿੱਚ ਡਿਜੀਟਲ ਸਿੱਖਿਆ ਨਾਲ ਸੰਬੰਧਿਤ ਗੂਗਲ ਕਲਾਸਰੂਮ ਰਾਂਹੀ ਸਕੂਲ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੀ ਸੁਰੂਆਤ ਕਰਕੇ ਸ਼ਲਾਘਾਯੋਗ ਕੰਮ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਇਸ ਵਿਪਤਾ ਦੀ ਘੜੀ ਵਿੱਚ ਵਿਦਿਆਰਥੀਆਂ ਦੀ ਪੜਾਈ ਦਾ ਧਿਆਨ ਰੱਖਦੇ ਹੋਏ ਸਰਕਾਰ ਦੁਆਰਾ ਆਨਲਾਈਨ ਸਿੱਖਿਆ ਦੇ ਮੱਦੇਨਜਰ ਗੂਗਲ ਕਲਾਸਰੂਮ ਸਿੱਖਿਆ ਇੱਕ ਬਹੁਤ ਹੀ ਵਧੀਆ ਅਤੇ ਲਾਭਦਾਇਕ ਤਕਨੀਕ ਹੈ। ਇਸ ਸੰਬੰਧੀ ਲਾਕਡਾਊਨ ਦੇ ਨਿਯਮਾਂ ਦੀ ਪਾਲਨਾ ਕਰਦੇ ਹੋਏ ਸਕੂਲ ਅਧਿਆਪਕਾਂ ਦਾ ਇੱਕ ਸੈਮੀਨਾਰ ਕਰਵਾ ਕੇ ਇਸ ਸੰਬੰਧੀ ਜਾਣਕਾਰੀ ਦਿੱਤੀ।ਇਸ ਤੋਂ ਫਾਇਦਾ ਉਠਾਉਂਦੇ ਹੋਏ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਸ ਮੁਹਿੰਮ ਵਿੱਚ ਜੁੜ ਰਹੇ ਹਨ।ਇਸ ਐਪ ਅਧੀਨ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਹੋਮਵਰਕ ਦਿੱਤਾ ਜਾਂਦਾ ਹੈ ਅਤੇ ਹੋਮਵਰਕ ਪੂਰਾ ਕਰਕੇ ਬੱਚੇ ਅਧਿਆਪਕਾਂ ਨੂੰ ਚੈਕ ਕਰਨ ਲਈ ਭੇਜ ਸਕਦੇ ਹਨ।ਇਸ ਮੁਹਿੰਮ ਵਿੱਚ ਪੂਰੇ ਸਟਾਫ ਦਾ ਸਹਿਯੋਗ ਮਿਲ ਰਿਹਾ ਹੈ ਅਤੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਪਿ੍ਰੰਸੀਪਲ ਅਰੁਨ ਕੁਮਾਰ ਗਰਗ ਦੁਆਰਾ ਗਣਿਤ ਵਿਸ਼ਾ ਨਾਲ ਸੰਬੰਧਿਤ 6ਵੀਂ ਅਤੇ 12ਵੀਂ ਤੱਕ ਦੇ ਲੈਕਚਰ ਤਿਆਰ ਕਰਕੇ ਯੂਟਿਊਬ ਰਾਂਹੀ ਆਪਣੇ ਚੈਨਲ ਅਭਿਆਸ (ੳਬਹੇੳੳਸ ਬੇ ੳਰੁਨ ਸਰਿ) ਵਿੱਚ ਬੱਚਿਆਂ ਦੇ ਸਪੁਰਦ ਕੀਤੇ ਹਨ ਅਤੇ ਉਹਨਾਂ ਦੇ ਲੈਕਚਰ ਡੀਡੀ ਪੰਜਾਬੀ ਅਤੇ ਐਨ.ਸੀ.ਈ.ਆਰ.ਟੀ. ਦੇ ਚੈਨਲ ਸਵਿਅਮ ਪ੍ਰਭਾ ਤੇ ਵੀ ਪ੍ਰਸਾਰਿਤ ਹੋ ਰਹੇ ਹਨ।ਜਿਸ ਦਾ ਫਾਇਦਾ ਪੂਰੇ ਪੰਜਾਬ ਦੇ ਵਿਦਿਆਰਥੀ ਲੈ ਰਹੇ ਹਨ।