*ਸਰਕਾਰੀ ਸੈਕੰਡਰੀ ਸਕੂਲ ਕੋ ਸਿਖਿਆ ਬੁਢਲਾਡਾ ਦੇ ਵਿਦਿਆਰਥੀਆਂ ਨੇ ਰਾਸਟਰੀ ਵਜ਼ੀਫਾ ਪ੍ਰੀਖਿਆ ਪਾਸ ਕੀਤੀ*

0
12

ਬੁਢਲਾਡਾ 9 ਜੂਨ (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸਰਕਾਰੀ ਸੈਕੰਡਰੀ ਸਕੂਲ ਕੋ ਸਿਖਿਆ ਬੁਢਲਾਡਾ ਦੇ ਅਠਵੀ ਜਮਾਤ ਦੇ ਦੋ ਵਿਦਿਆਰਥੀਆਂ ਸੰਦੀਪ ਸਿੰਘ, ਹਰਮਨ ਕੁਮਾਰ ਨੇ ਪਿਛਲੇ ਦਿਨੀਂ ਹੋਈ ਦੇਸ ਪੱਧਰੀ ਵਜ਼ੀਫਾ ਪ੍ਰਤੀਯੋਗਤਾ ਨੈਸ਼ਨਲ ਮੀਨਜ ਕਮ ਮੈਰਿਟ ਸਕਾਲਰਸ਼ਿੱਪ ਪਾਸ ਕਰਕੇ ਲਗਾਤਾਰ ਚਾਰ ਸਾਲ ਹਜਾਰ ਰੁਪਏ ਮਹੀਨਾ ਲੈਣ ਵਿੱਚ ਸਫਲਤਾ ਹਾਸਲ ਕੀਤੀ। ਸਕੂਲ ਪ੍ਰਿਸੀਪਲ ਵਿਜੇ ਕੁਮਾਰ ਪਿਸੀਪਲ ਨੇ ਦਸਿਆ ਕਿ ਇਹਨਾਂ ਵਿਦਿਆਰਥੀਆਂ ਨੂੰ ਨੌਵੀਂ ਤੋ ਬਾਰਵੀਂ ਤੱਕ ਪੜਣ ਲਈ ਇਕ ਹਜਾਰ ਰੁਪਏ ਮਹੀਨਾ ਵਜ਼ੀਫਾ ਮਿਲੇਗਾ। ਡਾ ਵਨੀਤ ਕੁਮਾਰ ਨੇ ਦਸਿਆ ਇਹਨਾਂ ਨੂੰ ਅਗਲੀ ਪ੍ਰਤੀਯੋਗਤਾ ਲਈ ਤਿਆਰੀ ਸੁਰੂ ਕਰਵਾ ਦਿੱਤੀ ਹੈ। ਇਹ ਵਿਦਿਆਰਥੀ ਸਕੂਲ ਦਾ ਨਾਮ ਅਗਲੀ ਪ੍ਰੀਖਿਆ ਵਿੱਚ ਵੀ ਅੱਗੇ ਲੈ ਕੇ ਜਾਣਗੇ। ਇਸ ਪਰਾਪਤੀ ਲਈ ਸਕੂਲ ਮੈਨੇਜਮੈਂਟ ਕਮੇਟੀ, ਹੋਰ ਪਤਵੰਤੇ ਸੱਜਣ ਕਲਾਸ ਇੰਚਾਰਜ ਪਰਵੀਨ ਕੁਮਾਰੀ, ਆਸਾ ਰਾਣੀ ,ਨਰਿੰਦਰ ਸਿੰਘ ,ਸਕੂਲ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਇਆ ਦਿੰਦਿਆ ਉਹਨਾਂ ਦੀ ਮਿਹਨਤ ਦੀ ਪ੍ਰਸੰਸਾ ਕੀਤੀ। ਇਸ ਮੋਕੇ ਵੀਨੀਤ ਕੁਮਾਰ ਵਲੋ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

LEAVE A REPLY

Please enter your comment!
Please enter your name here