
ਮਾਨਸਾ, 03 ਅਗਸਤ :-(ਸਾਰਾ ਯਹਾਂ/ਬੀਰਬਲ ਧਾਲੀਵਾਲ): ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੋਲ੍ਹਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਮਾਨਸਾ ਦੇ ਪ੍ਰਿੰਸੀਪਲ ਮੈਡਮ ਪਦਮਨੀ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਕੂਲ ਖੋਲ੍ਹਣ ਦੀਆਂ ਜੋ ਵੀ ਕੋਵਿਡ 19 ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਸ ਦੇ ਤਹਿਤ ਸਕੂਲ ਦੇ ਸਟਾਫ ਅਤੇ ਬੱਚਿਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਮਾਸਕ ਅਤੇ ਸੈਨੇਟਾਇਜ਼ਰ ਤੋਂ ਬਿਨਾਂ ਸਕੂਲ ਦੇ ਵਿਚ ਬੱਚਿਆਂ ਅਤੇ ਸਟਾਫ਼ ਦੇ ਆਉਣ ਤੇ ਸਖ਼ਤ ਮਨਾਹੀ ਕੀਤੀ ਗਈ ਜੋ ਮਾਸਕ ਅਤੇ ਸੇਨੇਟਾਈਜ਼ਰ ਨਾਲ ਲੈ ਕੇ ਆਉਂਦਾ ਹੈ ਉਸ ਬੱਚੇ ਨੂੰ ਹੀ ਸਕੂਲ ਵਿੱਚ ਦਾਖ਼ਲ ਹੋਣ ਦਿੱਤਾ ਜਾਂਦਾ ਹੈ। ਮੈਂ ਸਾਰੇ ਹੀ ਸਕੂਲਾਂ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਬੇਨਤੀ ਕਰਦੀ ਹਾਂ ਕਿ ਮੂੰਹ ਤੇ ਮਾਸਕ ਲਗਾ ਕੇ ਰੱਖਣ ਅਤੇ ਸੇਨੇਟਾਈਜ਼ਰ ਦੀ ਵਰਤੋਂ ਕਰਦੇ ਰਹਿਣ ਤਾਂ ਜੋ ਕਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਜੋ ਦੇਸ਼ ਵਿੱਚ ਚਲ ਰਹੀ ਹੈ ਨਾਲ ਉਸ ਬਿਮਾਰੀ ਨਾਲ ਨਜਿੱਠਿਆ ਜਾਵੇ। ਅਸੀਂ ਸਰਕਾਰ ਦੀਆਂ ਦਿੱਤੀਆਂ ਹੋਈਆਂ ਹਦਾਇਤਾਂ ਦੀ ਪਾਲਣ ਕਰਦੇ ਰਹਾਂਗੇ ਅਤੇ ਮੈਂ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਨੁੰ ਵੀ ਬੇਨਤੀ ਕਰਦੀ ਹਾਂ ਕਿ ਉਹ ਵੀ ਸਰਕਾਰ ਦੀਆ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਆਪਣਾ ਅਤੇ ਆਪਣੇ ਬੱਚਿਆਂ ਦਾ ਧਿਆਨ ਰੱਖਣ ਹਮੇਸ਼ਾਂ ਘਰੋਂ ਬਾਹਰ ਨਿਕਲਦੇ ਹੀ ਮੂੰਹ ਤੇ ਮਾਸਕ ਲਾ ਕੇ ਰੱਖੋ ਅਤੇ ਸੈਨੇਟਾਇਜ਼ਰ ਦਾ ਇਸਤਮਾਲ ਬਾਰ ਬਾਰ ਕਰਦੇ ਰਹੋ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਤੋਂ ਇਲਾਵਾ ਅਸ਼ੋਕ ਕੁਮਾਰ ਸਾਇੰਸ ਮਾਸਟਰ, ਮੀਨਾਕਸ਼ੀ ਗੁਪਤਾ ਸਾਇੰਸ ਮਿਸਟ੍ਰੈਸ, ਰੰਜਨਾ ਰਾਣੀ, ਰਮਨਪ੍ਰੀਤ ਕੌਰ ਜਸਵਿੰਦਰ ਕੌਰ ਤੋਂ ਇਲਾਵਾ ਸਕੂਲ ਦੇ ਬੱਚੇ ਹਾਜ਼ਰ ਸਨ।
