
ਮਾਨਸਾ 26 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) :ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਘਾ (ਮਾਨਸਾ) ਦੇ ਐਸ ਐਮ ਸੀ ਦੇ ਚੇਅਰਮੈਨ ਸ਼੍ਰੀ ਗੋਬਿੰਦ ਰਾਮ ਅਰੋੜਾ ਜੀ ਨੇ ਕੋਵਿਡ -19 ਦੀ ਵੈਕਸੀਨ ਲਗਵਾ ਕੇਪਹਿਲਕਦਮੀ ਕੀਤੀ , ਤਾਂ ਜੋ ਕਿ ਉਹਨਾ ਦਾ ਸਕੂਲ ਦੇ ਕੰਮਾ ‘ਚ ਆਉਣ ਲਈ ਕਿਸੇ ਸਟਾਫ ਮੈਂਬਰ ਨੂੰ ਕੋਈ ਦਿੱਕਤ ਨਾਂ ਆਵੇ , ਉਹਨਾਂ ਪਿੰਡ ਵਾਸੀਆਂ ਨੂੰ ਵੀ ਇਸ ਮਹਾਂਮਾਰੀ ਤੋਂ ਬਚਣ ਲਈ ਪ੍ਰੇਰਿਤ ਕੀਤਾ, ਪ੍ਰਿਸੀਪਲ ਪ੍ਰਭਜੀਤ ਕੌਰ ਅਤੇ ਸਮੂਹ ਸਟਾਫ ਨੇ ਇਸ ਪਹਿਲਕਦਮੀ ਦੀ ਪ੍ਰਸੰਸਾ ਕੀਤੀ , ਇਸ ਮੌਕੇ ਮਾਸਟਰ ਮਨਦੀਪ ਗੋਲਡੀ ,ਚਰਨਜੀਤ ਨਾਹਰਾਂ , ਹਰਬੀਰ ਸੰਘਾ ਅਤੇ ਬਲਵੰਤ ਰਾਮ ਪੀ ਟੀ ਆਈ ਹਾਜਰ ਸਨ।
