*ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਕਲਾਂ, ਮਾਨਸਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ*

0
21

ਮਾਨਸਾ 16 ਦਸੰਬਰ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਕਲਾਂ, ਮਾਨਸਾ ਵਿਖੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਅਤੇ ਸਕੂਲ ਸਿੱਖਿਆ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਕੂਲ ਵਿੱਚ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਮੋਨਿਕਾ ਗੋਇਲ ਦੀ ਰਹਿਨੁਮਾਈ ਤੇ ਸਕੂਲ ਮੁਖੀ ਸ. ਜਗਰੂਪ ਸਿੰਘ ਦੀ ਅਗਵਾਈ ਵਿੱਚ ਮਾਪੇ ਅਧਿਆਪਕ ਮਿਲਣੀ ਕਰਵਾਈ ਗਈਂ। ਜਿਸ ਵਿੱਚ ਮਾਪਿਆਂ ਦੀ ਵੱਡੀ ਗਿਣਤੀ ਵਿੱਚ ਉਤਸ਼ਾਹਪੂਰਨ ਭਾਗੀਦਾਰੀ ਦੇਖੀ ਗਈ। ਇਸ ਮੀਟਿੰਗ ਵਿੱਚ ਮੈਡਮ ਸੁਮਨ ਰਾਣੀ, ਮੈਡਮ ਰਿਪਨਜੀਤ ਕੌਰ, ਮੈਡਮ ਰਿਤੂ ਰਾਣੀ ਤੇ ਸਤਨਾਮ ਸਿੰਘ ਵੱਲੋਂ ਮਿਲਣੀ ਵਿੱਚ ਪੁਹੰਚੇ ਮਾਪਿਆਂ ਦਾ ਸਵਾਗਤ ਕੀਤਾ ਗਿਆ। ਇਸ ਮਾਪੇ ਅਧਿਆਪਕ ਮਿਲਣੀ ਦੌਰਾਨ ਵੱਖ-ਵੱਖ ਕਲਾਸਾਂ ਦੇ ਇੰਚਾਰਜ ਮੈਡਮ ਮਧੂਬਾਲਾ, ਸ. ਮਲਕੀਤ ਸਿੰਘ, ਮੈਡਮ ਸੁਮਨ, ਸ. ਪ੍ਰੀਤ ਸੁਰਿੰਦਰ ਸਿੰਘ ਸੋਹੀ, ਮੈਡਮ ਗਗਨਦੀਪ ਕੌਰ, ਮੈਡਮ ਮਨਦੀਪ ਕੌਰ, ਸ. ਜਸਪ੍ਰੀਤ ਸਿੰਘ ਵੱਲੋਂ ਬੱਚਿਆਂ ਦੇ ਮਾਪਿਆਂ ਨਾਲ ਬੱਚਿਆਂ ਦੇ ਸਤੰਬਰ ਤੇ ਦਸੰਬਰ ਟੈਸਟ ਦੀ ਰਿਪੋਰਟ, ਮਿਸ਼ਨ ਸਮਰੱਥ, ਮਿਸ਼ਨ ਨਤੀਜਾ 100%, ਆਉਣ ਵਾਲੇ ਸ਼ੈਸ਼ਨ ਲਈ ਬੱਚਿਆਂ ਦੇ ਦਾਖਲੇ ਤੇ ਸਕੂਲ ਦੀ ਬਿਹਤਰੀ ਲਈ ਸੁਝਾਅ ਮੰਗੇ ਗਏ। ਇਸ ਦੌਰਾਨ ਜੋਨੀ ਮਿੱਤਲ (ਲਾਇਬ੍ਰੇਰੀਅਨ) ਵੱਲੋਂ ਲਾਇਬ੍ਰੇਰੀ ਕਿਤਾਬਾਂ ਦੀ ਪ੍ਰਦਰਸ਼ਨੀ ਲਗਾ ਕੇ ਬੱਚਿਆਂ ਦੇ ਮਾਪਿਆਂ ਨੂੰ ਕਿਤਾਬਾਂ ਪੜ੍ਹਨ ਦੀ ਮਹੱਤਤਾ ਦੱਸਦੇ ਹੋਏ ਕਿਤਾਬਾਂ ਦਿੱਤੀਆਂ ਗਈਆਂ। ਇਸ ਮੀਟਿੰਗ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਸ਼੍ਰੀਮਤੀ ਸਰਬਜੀਤ ਕੌਰ ਤੇ ਸਕੂਲ ਮੁਖੀ ਸ. ਜਗਰੂਪ ਸਿੰਘ ਵੱਲੋ ਸਕੂਲ ਵਿੱਚ ਇਸ ਮਿਲਣੀ ਦੌਰਾਨ ਪੁਹੰਚੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here