*ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬਗੜ੍ਹ ਦੇ ਵਿਦਿਆਰਥੀਆਂ ਨੇ ਲਗਾਇਆ ਕਿੱਤਾਮੁਖੀ ਟੂਰ*

0
20

ਬਠਿੰਡਾ 11 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)

ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿਛਲੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬਗੜ੍ਹ ਦੇ ਵਿਦਿਆਰਥੀਆਂ ਨੇ ਕਿੱਤਾਮੁਖੀ ਕੋਰਸਾਂ ਨਾਲ਼ ਸੰਬੰਧਿਤ ਵੱਖ- ਵੱਖ ਸੰਸਥਾਵਾਂ ਵਿੱਚ ਪਹੁੰਚ ਕੇ ਜਾਣਕਾਰੀ ਹਾਸਲ ਕੀਤੀ। ਇਹ ਟੂਰ ਪ੍ਰੋਗਰਾਮ ਸ਼੍ਰੀਮਤੀ ਸੁਨੀਤਾ ਕੁਮਾਰੀ ਡੀ. ਡੀ. ਓ. ਦੀ ਸਰਪ੍ਰਸਤੀ ਹੇਠ ਅਤੇ ਸ਼੍ਰੀ ਹਰਮੰਦਰ ਸਿੰਘ ਇੰਚਾਰਜ ਪ੍ਰਿੰਸੀਪਲ ਦੀ ਅਗਵਾਈ ਵਿੱਚ ਭੇਜਿਆ ਗਿਆ। ਐਨ ਐਸ ਕਿਓ ਐਫ ਟ੍ਰੇਡ ਨਾਲ਼ ਸੰਬੰਧਿਤ ਅਧਿਆਪਕ ਸ਼੍ਰੀ ਸੰਦੀਪ ਸਿੰਘ ਤੇ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਗਾਈਡ ਕੀਤਾ। ਟੂਰ ਪ੍ਰੋਗਰਾਮ ਨੋਡਲ ਅਫਸਰ ਸ਼੍ਰੀਮਤੀ ਊਸ਼ਾ ਰਾਣੀ ਨੇ ਸਮੁੱਚੇ ਟੂਰ ਦੀ ਰੂਪ ਰੇਖਾ ਤਿਆਰ ਕੀਤੀ ਤੇ ਵਿਦਿਆਰਥੀਆਂ ਦੀ ਦੇਖ ਰੇਖ ਕੀਤੀ। ਵਿਦਿਆਰਥੀਆਂ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਪਹੁੰਚ ਕੇ ਕੰਪਿਊਟਰ ਵਿਭਾਗ ਵਿੱਚ ਸਾਫਟਵੇਅਰ ਤੇ ਕੰਪਿਊਟਰ ਬਾਰੇ , ਖੇਤੀਬਾੜੀ ਟ੍ਰੇਡ ਨਾਲ਼ ਸੰਬੰਧਿਤ ਬੱਚਿਆਂ ਨੇ ਆਧੁਨਿਕ ਤਕਨੀਕ ਨਾਲ ਉਗਾਈਆਂ ਜਾਣ ਵਾਲੀਆਂ ਸਬਜੀਆਂ ਤੇ ਫਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਠਿੰਡਾ ਵਿਖੇ ਵੱਖ ਵੱਖ ਕੋਰਸਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸਤੋਂ ਇਲਾਵਾ ਵੇਰਕਾ ਮਿਲਕ ਪਲਾਂਟ ਬਠਿੰਡਾ ਵਿਖੇ  ਦੁੱਧ ਤੋ ਬਣਨ ਵਾਲ਼ੇ ਪਦਾਰਥਾਂ ਬਾਰੇ ਜਾਣਕਾਰੀ ਲਈ। ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ਅਤੇ ਗਿਆਨ ਵਿੱਚ ਵਾਧਾ ਪ੍ਰਾਪਤ ਕੀਤਾ ।

LEAVE A REPLY

Please enter your comment!
Please enter your name here