*ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਮੌਲੀ ਦੀਆਂ ਵਿਦਿਆਰਥਣਾਂ ਨੂੰ ਆਤਮ ਰੱਖਿਆ ਲਈ ਦਿੱਤੀ ਦੋ ਮਹੀਨੇ ਦੀ ਕਰਾਟੇ ਟ੍ਰੇਨਿੰਗ*

0
8

ਫਗਵਾੜਾ 30 ਜਨਵਰੀ  (ਸਾਰਾ ਯਹਾਂ/ਸ਼ਿਵ ਕੌੜਾ) ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਉਪਰਾਲੇ ਸਦਕਾ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਮੌਲੀ ਦੀਆਂ ਵਿਦਿਆਰਥਣਾਂ ਨੂੰ ਰਾਣੀ ਲਕਸ਼ਮੀ ਬਾਈ ਯੋਜਨਾ ਤਹਿਤ ਦੋ ਮਹੀਨੇ ਦਾ ਕਰਾਟੇ ਟ੍ਰੇਨਿੰਗ ਕੋਰਸ ਕਰਾਇਆ ਗਿਆ। ਸਕੂਲ ਪਿ੍ਰੰਸੀਪਲ ਸੀਮਾ ਮਿਨਹਾਸ ਦੀ ਦੇਖ-ਰੇਖ ਹੇਠ ਟ੍ਰੇਨਿੰਗ ਦੇ ਆਖਰੀ ਪੜਾਅ ‘ਚ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਦੌਰਾਨ ਆਯੋਜਿਤ ਪ੍ਰਤਿਯੋਗਿਤਾ ‘ਚ ਜੇਤੂ ਰਹੀਆਂ ਸਿੱਖਿਆਰਥਣਾਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਇਸ ਦੌਰਾਨ ਕਰਾਟੇ ਕੋਚ ਨਰੇਸ਼  ਕੁਮਾਰ ਨੇ ਪੰਜਾਬ ਸਰਕਾਰ ਵਲੋਂ ਸਕੂਲੀ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਆਤਮ ਰੱਖਿਆ ਲਈ ਮਾਰਸ਼ਲ ਆਰਟ ਦੀ ਟਰ੍ਰੇਨਿੰਗ ਦੁਆਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸਕੂਲ ਪਿ੍ਰੰਸੀਪਲ ਸੀਮਾ ਮਿਨਹਾਸ ਨੇ ਦੱਸਿਆ ਕਿ ਜੇਤੂ ਟੀਮ ਦੀਆਂ ਵਿਦਿਆਰਥਣਾਂ ਜੀਵਿਕਾ, ਵਿਨੀਤਾ ਤੇ ਹਰਮਨਦੀਪ ਕੌਰ ਨੂੰ ਗੋਲਡ ਮੈਡਲ, ਉਪ ਜੇਤੂ ਟੀਮ ਦੀਆਂ ਵਿਦਿਆਰਥਣਾਂ ਅਰਚਨਾ, ਖੁਸ਼ੀ ਤੇ ਅੰਜਲੀ ਨੂੰ ਸਿਲਵਰ ਮੈਡਲ ਨਾਲ ਨਵਾਜਿਆ ਗਿਆ। ਕਰਾਟੇ ਬ੍ਰੇਕਿੰਗ ਪ੍ਰਤੀਯੋਗਿਤਾ ਵਿਚ ਰਾਧਿਕਾ ਨੇ ਪਹਿਲਾ, ਵਿਨੀਤਾ ਨੇ ਦੂਸਰਾ ਜਦਕਿ ਰੀਤੂ ਤੇ ਜੀਵਿਕਾ ਨੇ ਸੰਯੁਕਤ ਤੌਰ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਹੋਲਡਿੰਗ ਟੀਚਿੰਗ ਅਤੇ ਸੈਲਫ ਡਿਫੈਂਸ ਦੀ ਬੈਸਟ ਪਰਫਾਰਮੈਂਸ ਵਿਚ ਤਰਨਜੀਤ ਕੌਰ ਤੇ ਦੀਆ ਨੇ ਲੜੀਵਾਰ ਪਹਿਲਾ ਤੇ ਦੂਸਰਾ ਸਥਾਨ ਹਾਸਲ ਕੀਤਾ ਹੈ। ਕੋਰਸ ਪੂਰਾ ਕਰਨ ਵਾਲੀਆਂ ਸਾਰੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜਰ ਸਨ

LEAVE A REPLY

Please enter your comment!
Please enter your name here