
ਬੁਢਲਾਡਾ 15 ਮਈ( (ਸਾਰਾ ਯਹਾ/ ਅਮਨ ਮਹਿਤਾ) :ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਹੁਣ ਸਕੂਲਾਂ ਦੇ ਪੁਰਾਣੇ ਵਿਦਿਆਰਥੀ ਅੱਗੇ ਆਉਣ ਲੱਗੇ ਹਨ,ਅਜਿਹੀ ਹੀ ਪਹਿਲ ਕਦਮੀ ਸਰਕਾਰੀ ਕੋ ਐਜੂਕੇਸ਼ਨ ਸਰਕਾਰੀ ਸੈਕੰਡਰੀ ਸਕੂਲ ਬੁਢਲਾਡਾ ਦੇ ਪੁਰਾਣੇ ਵਿਦਿਆਰਥੀਆਂ ਨੇ ਕੀਤੀ ਹੈ,ਸਕੂਲ ਦੇ ਪਿ੍ਰੰਸੀਪਲ ਵਿਜੈ ਕੁਮਾਰ ਦੀ ਸ੍ਰਰਪ੍ਰਸਤੀ ਅਤੇ ਕਾਰਜਕਾਰੀ ਪ੍ਰਧਾਨ ਸਟੇਟ ਅਵਾਰਡੀ ਰਾਜਿੰਦਰ ਵਰਮਾ ਦੀ ਦੇਖ ਰੇਖ ਹੇਠ ਉਲਡ ਸਟੂਡੈਂਟਸ ਐਸੋਸੀਏਸ਼ਨ ਦੇ ਗਠਨ ਦੌਰਾਨ ਪੁਰਾਣੇ ਵਿਦਿਆਰਥੀਆਂ ਨੇ ਇਸ ਸਕੂਲ ਨੂੰ ਹੋਰ ਬੇਹਤਰ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਨਵੇਂ ਦਾਖਲਿਆਂ ਸਬੰਧੀ ਵੀ ਵਿਸ਼ੇਸ਼ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ।ਐਸੋਸੀਏਸ਼ਨ ਦੇ ਗਠਨ ਦੌਰਾਨ ਜਨਰਲ ਸਕੱਤਰ ਗੁਰਜਿੰਦਰ ਸਿੰਘ ਵਿਰਦੀ ,ਸੀਨੀਅਰ ਮੀਤ ਪ੍ਰਧਾਨ ਚੰਦਨ ਕੁਮਾਰ ਅਤੇ ਹੋਰਨਾਂ ਮੈਂਬਰਾਂ ਚ ਵਨੀਤ ਕੁਮਾਰ,ਕੁਲਜੀਤ ਪਾਠਕ,ਮਨੋਜ ਕੁਮਾਰ, ਸੁਖਵਿੰਦਰ ਸਿੰਘ, ਸੰਦੀਪ ਕੁਮਾਰ ਆਦਿ ਪੁਰਾਣੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ,ਜਿਸ ਦਾ ਜਲਦੀ ਵਿਸਥਾਰ ਕਰਕੇ ਸਕੂਲ ਦੀ ਬੇਹਤਰੀ ਲਈ ਯੋਜਨਾ ਤਿਆਰ ਕੀਤੀ ਜਾਵੇਗੀ।ਸਕੂਲ ਦੇ ਪਿ੍ਰੰਸੀਪਲ ਵਿਜੈ ਕੁਮਾਰ ਨੇ ਦੱਸਿਆ ਕਿ ਕੁਲ 585 ਨਵੇਂ ਵਿਦਿਆਰਥੀਆਂ ਦੇ ਦਾਖਲਿਆਂ ਤਹਿਤ ਹੁਣ ਤੱਕ 124 ਵਿਦਿਆਰਥੀਆਂ ਵਿਚੋਂ 40 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿਚੋਂ ਆਏ ਹਨ। ਉਨ੍ਹਾਂ ਦੱਸਿਆ ਕਿ ਅਧੁਨਿਕ ਸਾਹੂਲਤਾਂ ਨਾਲ ਲੈੱਸ ਇਸ ਸਕੂਲ ਵਿੱਚ ਹੁਣ ਮੁੰਡਿਆਂ ਦੇ ਨਾਲ ਕੁੜੀਆਂ ਲਈ ਵੀ ਕਾਮਰਸ, ਆਰਟਸ ਦੇ ਸਾਰੇ ਵਿਸ਼ੇ ਸ਼ਾਮਲ ਕੀਤੇ ਗਏ ਹਨ।
