ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਬਣੇ ਡਾਇਰੈਕਟਰ ਪ੍ਰਿੰਸੀਪਲ : ਸੋਨੀ

0
44

ਚੰਡੀਗੜ •(ਸਾਰਾ ਯਹਾ, ਬਲਜੀਤ ਸ਼ਰਮਾ) , 4 ਮਾਰਚ: ਪੰਜਾਬ ਸਰਕਾਰ ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਪ੍ਰਬੰਧਕੀ ਪੱਧਰ ਤੇ ਹੋਰ ਤਾਕਤਾਂ ਦੇਣ ਦੇ ਇਰਾਦੇ ਨਾਲ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦੇ ਅਹੁਦੇ ਨੂੰ ਡਾਇਰੈਕਟਰ ਪ੍ਰਿੰਸੀਪਲ ਦੇ ਅਹੁਦੇ ਵਿਚ ਤਬਦੀਲ ਕਰਨ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ  ਫੈਸਲੇ ਨਾਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ ਅਤੇ ਮੁਹਾਲੀ ਵਿੱਚ ਬਨਣ ਵਾਲੇ ਨਵੇਂ ਮੈਡੀਕਲ ਕਾਲਜ ਦੇ ਪ੍ਰਿੰਸੀਪਲਾਂ ਹੁਣ ਡਾਇਰੈਕਟਰ ਪ੍ਰਿੰਸੀਪਲ ਵਜੋਂ ਜਾਣੇ ਜਾਣਗੇ।
ਇਹ ਫੈਸਲਾ ਅੱਜ ਇਥੇ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਦੀ ਪ੍ਰਧਾਨਗੀ ਹੇਠ ਹੋਈ ਉਚ ਪੱਧਰੀ ਮੀਟਿੰਗ ਵਿੱਚ  ਲਿਆ ਗਿਆ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ, ਸ੍ਰੀ ਕੇ. ਕੇ. ਤਲਵਾੜ ਸਿਹਤ ਤੇ ਡਾਕਟਰੀ ਸਿੱਖਿਆ ਬਾਰੇ ਸਲਾਹਕਾਰ ਪੰਜਾਬ ਸਰਕਾਰ, ਡਾ. ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਅਤੇ ਪੰਜਾਬ ਰਾਜ ਦੇ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ ਹਾਜ਼ਰ ਸਨ।
ਮੀਟਿੰਗ ਵਿੱਚ ਪੀ.ਸੀ.ਐਮ.ਐਸ. ਕਰ ਰਹੇ  ਡਾਕਟਰ ਜ਼ੋ ਐਮ.ਡੀ ਦੀ ਡਿਗਰੀ ਕਰ ਰਹੇ ਹਨ ਉਨ•ਾਂ ਨੂੰ ਐਮ.ਡੀ. ਉਪਰੰਤ ਸੀਨੀਅਰ ਰੈਜੀਡੈਂਸੀ  ਲਈ ਮੈਰਿਟ ਦੇ ਆਧਾਰ ਤੇ ਤਜਰੀਹ ਦੇਣ ਬਾਰੇ ਵਿਚਾਰ ਚਰਚਾ ਕੀਤੀ ਗਈ ਤਾਂ ਜ਼ੋ ਨਵੇਂ ਬਣੇ ਡਾਕਟਰਾਂ ਨੂੰ ਹੋਰ ਤਜਰਬਾ ਮਿਲ ਸਕੇ ਅਤੇ ਮੈਡੀਕਲ ਕਾਲਜਾਂ ਨੂੰ ਵੀ ਇਕ ਸਾਲ ਹੋਰ ਐਸ.ਆਰ. ਦੀਆਂ ਸੇਵਾਵਾਂ ਮਿਲ ਸਕਣ।
ਇਸ ਮੌਕੇ ਸ੍ਰੀ ਸੋਨੀ ਨੇ ਮੈਡੀਕਲ ਕਾਲਜਾਂ ਵਿਚ ਸਾਮ ਦੇ ਸਮੇਂ ਓ.ਪੀ.ਡੀ. ਸੇਵਾਵਾਂ ਸ਼ੁਰੂ ਕਰਨ ਬਾਰੇ ਵੀ ਸੰਭਾਵਨਾ ਤਲਾਸ਼ਣ ਦੇ ਹੁਕਮ ਦਿੱਤੇ ਗਏ ਤਾਂ ਜ਼ੋ ਕੰਮਕਾਜੀ ਲੋਕ ਸ਼ਾਮ ਦੇ ਸਮੇਂ ਵੀ ਵਧੀਆ ਸੇਵਾਵਾਂ ਮਿਲ ਸਕਣ।

NO COMMENTS