
ਸੁੱਖਾ ਸਿੰਘ ਵਾਲਾ 29, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਅੱਜ ਸਰਕਾਰੀ ਮਿਡਲ ਸਕੂਲ, ਸੁੱਖਾ ਸਿੰਘ ਵਾਲਾ ਵਿਖੇ ਹਲਕਾ ਇੰਚਾਰਜ ਸ੍ਰੀਮਤੀ ਮੰਜੂ ਬਾਸ਼ਲ ਜੀ ਦੇ ਦਿੱਤੇ ਵਿਸ਼ੇਸ਼ ਸਹਿਯੋਗ ਅਤੇ ਪਿੰਡ ਦੇ ਸਰਪੰਚ ਸ਼੍ਰੀਮਤੀ ਜਸਪਾਲ ਕੌਰ ਦੀ ਯੋਗ ਅਗਵਾਈ ਵਿੱਚ ਸਕੂਲ ਵਿੱਚ ਲਾਇਬਰੇਰੀ ਲਈ ਕਮਰੇ ਦਾ ਨੀਹ ਪੱਥਰ ਸਕੂਲ ਦੀਆਂ ਵਿਦਿਆਰਥਣਾਂ ਹਰਮਨ ਕੌਰ ਅਤੇ ਅੰਜੂ ਵੱਲੋਂ ਰੱਖਿਆ ਗਿਆ। ਇਸ ਮੋਕੇ ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ, ਸਕੂਲ ਇੰਚਾਰਜ ਅਜਾਇਬ ਸਿੰਘ, ਚਰਨਜੀਤ ਸਿੰਘ, ਸ਼ੈਲਜਾ ਗੁਪਤਾ,ਰਜਨੀ ਬਾਲਾ,ਪੰਕਜ ਕੁਮਾਰ,ਮੈਡਮ ਪ੍ਰੀਤੀ, ਭੁਪਿੰਦਰ ਸਿੰਘ ਤੱਗੜ੍ਹ,ਭੋਲਾ ਸਿੰਘ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ।
