
ਬਠਿੰਡਾ 22 ਫ਼ਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ) : ਸਰਕਾਰੀ ਮਿਡਲ ਸਕੂਲ ਪੀਰਕੋਟ ਵਿਖੇ ਭਾਰਤ ਸਕਾਊਟ ਅਤੇ ਗਾਈਡ ਦੇ ਜਨਮ ਦਾਤੇ ਲਾਰਡ ਬੇਡਮ ਪਾਵੇਲ ਦੇ ਜਨਮ ਦਿਨ ਨੂੰ ਸਮਰਪਿਤ ਵਰਡ ਥਿੰਕਿੰਗ ਡੇਅ ਮਨਾਇਆ ਗਿਆ।ਇਸ ਮੌਕੇ ਸਕਾਊਟ ਮਾਸਟਰ ਅਨੰਦ ਸਿੰਘ ਬਾਲ਼ਿਆਂਵਾਲ਼ੀ ਨੇ ਵਿਦਿਆਰਥੀਆਂ ਨੂੰ ਸਕਾਊਟ ਅਤੇ ਗਾਈਡ ਦੇ ਇਤਿਹਾਸ ਤੋੰ ਜਾਣੂ ਕਰਵਾਇਆ।ਨਾਲ਼ ਹੀ ਸਕਾਊਟ ਮਾਸਟਰ ਕਮਲਜੀਤ ਸਿੰਘ ਜੀ ਨੇ ਬੱਚਿਆਂ ਨੂੰ ਸਕਾਊਟ ਦੀਆਂ ਵੱਖ-ਵੱਖ ਗਤੀਵਿਧੀਆਂ ਜਿਵੇੰ ਕਿ ਸਕਾਊਟ ਕਲੈਪਸ,ਜੈੱਲਜ਼ ਅਤੇ ਸਕਾਊਟ ਚਿੰਨ੍ਹਾਂ ਆਦਿ ਬਾਣੇ ਜਾਨਕਾਰੀ ਦਿੱਤੀ।ਸਕੂਲ ਇੰਚਾਰਜ਼ ਸ੍ਰੀ ਨਰੇਸ਼ ਕੁਮਾਰ ਅਤੇ ਅਧਿਆਪਕ ਬਹਾਦਰ ਸਿੰਘ ਖੋਖਰ ਜੀ ਅਤੇ ਸਮੂਹ ਵਿਦਿਆਰਥੀਆਂ ਵੱਲੋੰ ਪੌਦੇ ਲਗਾ ਕੇ ਵਾਤਾਵਰਨ ਨੂੰ ਸੰਭਾਲਣ ਦਾ ਸੰਦੇਸ਼ ਦਿੱਤਾ।*
