
ਮਾਨਸਾ/ਬੁਢਲਾਡਾ ਜਨਵਰੀ 18(ਸਾਰਾ ਯਹਾਂ/ ਮੁੱਖ ਸੰਪਾਦਕ ):ਅੱਜ ਸਰਕਾਰੀ ਮਿਡਲ ਸਕੂਲ ਕੁਲਹਿਰੀ ਵਿਖੇ ਪਿੰਡ ਦੇ ਹੀ ਉੱਘੇ ਸਮਾਜ ਸੇਵੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਸ. ਨਛੱਤਰ ਸਿੰਘ ਸਿੰਘ (ਰਿਟਾਇਰਡ ਸੂਬੇਦਾਰ) ਵੱਲੋਂ ਸਰਕਾਰੀ ਮਿਡਲ ਸਕੂਲ ਕੁਲਹਿਰੀ ਦੇ 38 ਵਿਦਿਆਰਥੀਆਂ , 3 ਮਿੱਡ ਡੇ ਮੀਲ ਵਰਕਰਾਂ ਅਤੇ ਸਫਾਈ ਸੇਵਕਾ ਨੂੰ ਬੂਟ ਅਤੇ ਜੁਰਾਬਾਂ ਵੰਡੀਆਂ। ਇਸ ਮੌਕੇ ਉਹਨਾਂ ਦੀ ਧਰਮ ਪਤਨੀ ਅਤੇ ਸਮੂਹ ਸਟਾਫ ਹਾਜ਼ਰ ਸੀ। ਇਸ ਮੌਕੇ ਸ. ਨਛੱਤਰ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਾਨੂੰ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣਾ ਚਾਹੀਦਾ ਹੈ, ਕਿਉਕਿ ਸਰਕਾਰੀ ਸਕੂਲਾਂ ਦਾ ਪੱਧਰ ਪਹਿਲਾਂ ਨਾਲੋਂ ਕਾਫੀ ਉੱਪਰ ਹੋਇਆ ਹੈ। ਸਕੂਲ ਮੁਖੀ ਸ੍ਰੀ ਰਾਮ ਪ੍ਰਕਾਸ਼ ਨੇ ਦੱਸਿਆ ਕਿ ਸ. ਨਛੱਤਰ ਸਿੰਘ ਪਹਿਲਾਂ ਤੋਂ ਹੀ ਸਕੂਲ ਦੇ ਕੰਮਾਂ-ਕਾਰਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ। ਇਸ ਸਮੇਂ ਸਕੂਲ ਸਟਾਫ ਵਿੱਚੋਂ ਸੁਖਪਾਲ ਕੌਰ , ਰੁਪਿੰਦਰ ਕੌਰ, ਸ਼ੀਨਮ ਅਤੇ ਜੀਵਨ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।
